ਜਰਮਨੀ ਦੇ ਸਾਬਕਾ ਚਾਂਸਲਰ ਹੇਲਮੁਟ ਕੋਲ ਦਾ ਦਿਹਾਂਤ

ਬਰਲਿਨ, 17 ਜੂਨ (ਸ.ਬ.) ਜਰਮਨੀ ਦੇ ਸਾਬਕਾ ਚਾਂਸਲਰ ਹੇਲਮੁਟ ਕੋਲ ਦਾ ਦਿਹਾਂਤ ਹੋ ਗਿਆ| ਉਹ 87 ਸਾਲ ਦੇ ਸਨ| ਕੋਲ ਨੇ ਪੱਛਮੀ ਜਰਮਨੀ ਦੇ ਲੁਡਵਿਗਸ਼ਾਫੇਨ ਵਿੱਚ ਆਪਣੇ ਘਰ ਵਿੱਚ ਆਖਰੀ ਸਾਹ ਲਿਆ| ਉਨ੍ਹਾਂ ਦੀ ਦੂਜੀ ਪਤਨੀ ਮੈਕ ਕੋਲ ਰਿਕਟਰ ਉਸ ਸਮੇਂ ਉਨ੍ਹਾਂ ਦੇ ਨਾਲ ਸੀ| ਕੋਲ ਸਭ ਤੋਂ ਲੰਬੇ ਸਮੇਂ 1982 ਤੋਂ ਲੈ ਕੇ 1998 ਤੱਕ ਜਰਮਨੀ ਦੇ ਚਾਂਸਲਰ ਰਹੇ| ਯੂਰੋ ਕਰੰਸੀ ਦੀ ਸ਼ੁਰੂਆਤ ਕਰਨ ਵਿੱਚ ਕੋਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ|
ਕੋਲ ਨੇ 1990 ਵਿੱਚ ਜਰਮਨੀ ਦੇ ਏਕੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ| ਪੂਰਬੀ ਯੂਰਪ ਦੇ ਪੋਲੈਂਡ ਵਿੱਚ 1980 ਦੌਰਾਨ ਇਕ ਨਵੇਂ ਅੰਦੋਲਨ ਦੀ ਸ਼ੁਰੂਆਤ ਹੋਈ ਅਤੇ ਇਸੇ ਦੌਰਾਨ ਪੂਰਬੀ ਬਰਲਿਨ ਅਤੇ ਪੂਰਬੀ ਜਰਮਨੀ ਦੇ ਕਈ ਖੇਤਰਾਂ ਵਿਚ ਵੀ ਸ਼ਾਂਤੀਪੂਰਨ ਅੰਦੋਲਨ ਦੀ ਸ਼ੁਰੂਆਤ ਹੋਈ| ਕੋਲ ਨੇ ਪੂਰਬੀ ਅਤੇ ਪਛਮੀ ਜਰਮਨੀ ਨੂੰ ਇਕ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਜ਼ੋਰਦਾਰ ਮਿਹਨਤ ਕੀਤੀ|

Leave a Reply

Your email address will not be published. Required fields are marked *