ਜਰਮਨੀ ਦੇ ਸਾਬਕਾ ਰਾਸ਼ਟਰਪਤੀ ਰੋਮਾਨ ਦਾ ਦਿਹਾਂਤ

ਬਰਲਿਨ, 11 ਜਨਵਰੀ (ਸ.ਬ.) ਜਰਮਨੀ ਦੇ ਸਾਬਕਾ ਰਾਸ਼ਟਰਪਤੀ ਰੋਮਾਨ ਹੈਤਸੋਰਗ ਦਾ ਬੀਤੀ ਰਾਤ ਉਨ੍ਹਾਂ ਦੇ ਘਰ ਵਿੱਚ ਦਿਹਾਂਤ ਹੋ ਗਿਆ| ਉਹ 82 ਸਾਲ ਦੇ ਸਾਲ ਸਨ| ਰਾਸ਼ਟਰਪਤੀ ਯੋਆਖਿਮ ਗਾਊਕ ਨੇ ਇਸ ਦੀ ਜਾਣਕਾਰੀ ਦਿੱਤੀ| ਰੋਮਾਨ 1994 ਤੋਂ 1999 ਤਕ ਦੇਸ਼ ਦੇ ਰਾਸ਼ਟਰਪਤੀ ਰਹੇ ਹਨ| ਉਹ ਆਪਣੇ ਕਾਰਜਕਾਲ ਦੌਰਾਨ ਜਰਮਨੀ ਵਿੱਚ ਸੁਧਾਰਾਂ ਦੀ ਝਿਜਕ ਦੇ ਖਿਲਾਫ ਚਿਤਾਵਨੀ ਦਿੰਦੇ ਰਹੇ| ਉਹ ਰਾਜਨੀਤੀ ਅਤੇ ਸਮਾਜ ਵਲੋਂ ਖੜ੍ਹੀਆਂ ਕੀਤੀਆਂ ਮੁਸ਼ਕਿਲਾਂ ਖਿਲਾਫ ਲੜਾਈ ਵਿੱਚ ਸ਼ਾਮਲ ਰਹੇ|
ਮੌਜੂਦਾ ਰਾਸ਼ਟਰਪਤੀ ਗਾਊਕ ਨੇ ਉਨ੍ਹਾਂ ਦੇ ਦਿਹਾਂਤ ਤੇ ਅਫਸੋਸ ਕਰਦਿਆਂ ਉਨ੍ਹਾਂ ਨੂੰ ਅੱਗੇ ਵਧਣ ਦੀ ਹਿੰਮਤ ਵਾਲੀ ਅਸਾਧਾਰਣ ਸ਼ਖਸੀਅਤ ਦੱਸਿਆ| ਰੋਮਨ ਦੀ ਪਤਨੀ             ਅਲੇਕਜਾਂਡਰਾ ਫ੍ਰਾਈਫਰਾਊ ਫਾਨ ਨੂੰ ਲਿਖੇ ਗਏ ਅਫਸੋਸ ਪੱਤਰ ਵਿੱਚ ਰਾਸ਼ਟਰਪਤੀ ਗਾਊਕ ਨੇ ਕਿਹਾ ਕਿ ਰੋਮਨ ਨੇ ਜਰਮਨੀ ਦੀ ਛਵੀ ਅਤੇ ਸਾਡੇ ਸਮਾਜ ਦੀ ਸਹਿਣਸ਼ੀਲਤਾ ਨੂੰ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਮਜਬੂਤ ਬਣਾਇਆ|

Leave a Reply

Your email address will not be published. Required fields are marked *