ਜਰਮਨੀ ਪੁਲੀਸ ਨੇ 3 ਸ਼ੱਕੀ          ਜੇਹਾਦੀਆਂ ਨੂੰ ਕੀਤਾ ਗ੍ਰਿਫਤਾਰ

ਬਰਲਿਨ, 1 ਫਰਵਰੀ (ਸ.ਬ.) ਜਰਮਨੀ ਪੁਲੀਸ ਨੇ ਅੱਤਵਾਦੀ ਹਮਲਾ ਕਰਨ ਦੀ ਟ੍ਰੇਨਿੰਗ ਲੈਣ ਅਤੇ ਜੰਗੀ ਖੇਤਰਾਂ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ 3 ਸ਼ੱਕੀ ਲੋਕਾਂ ਨੂੰ ਬਰਲਿਨ ਵਿੱਚ ਗ੍ਰਿਫਤਾਰ ਕੀਤਾ ਹੈ| ਬਰਲਿਨ ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ੱਕੀਆਂ ਦਾ ਸੰਬੰਧ ਇਸਲਾਮਿਕ ਸਟੇਟ (ਆਈ.ਐਸ.) ਨਾਲ ਹੋ ਸਕਦਾ ਹੈ ਅਤੇ ਇਨ੍ਹਾਂ ਦੀ ਯੋਜਨਾ ਸੀਰੀਆ ਜਾਂ ਇਰਾਕ ਵਰਗੇ ਜੰਗੀ ਖੇਤਰਾਂ ਦੀ ਯਾਤਰਾ ਕਰਨ ਦੀ ਸੀ|
ਬੁਲਾਰੇ ਨੇ ਦੱਸਿਆ ਕਿ ਸ਼ੱਕੀਆਂ ਦੀ ਉਮਰ 21 ਸਾਲ, 31 ਸਾਲ ਅਤੇ 45 ਸਾਲ ਹੈ| ਇਹ ਪਤਾ ਨਹੀਂ ਲੱਗਾ ਹੈ ਕਿ ਉਹ ਪੁਰਸ਼ ਹਨ ਜਾਂ ਔਰਤਾਂ| ਉਨ੍ਹਾਂ ਕਿਹਾ ਕਿ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਉਹ ਹਮਲਾ ਕਰਨ ਦੀ ਟ੍ਰੇਨਿੰਗ ਹਾਸਲ ਕਰਨ ਲਈ ਇਕ ਕੈਂਪ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ| ਇਕ ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਘੱਟੋ-ਘੱਟ 2 ਲੋਕ ਬਰਲਿਨ ਦੇ ਵਾਸੀ ਹਨ| ਗ੍ਰਿਫਤਾਰ ਕੀਤੇ ਗਏ ਲੋਕ ਅਕਸਰ ਉਸੇ ਮਸਜਿਦ ਵਿੱਚ ਜਾਂਦੇ ਸਨ, ਜਿਸ ਵਿੱਚ 19 ਦਸੰਬਰ ਦਾ ਟਿਊਨੀਸ਼ੀਆਈ ਹਮਲਾਵਰ ਜਾਂਦਾ ਹੁੰਦਾ ਸੀ| ਉਸ ਹਮਲਾਵਰ ਨੇ ਇਕ ਟਰੱਕ ਬਰਲਿਨ ਦੇ ਕ੍ਰਿਸਮਸ ਬਾਜ਼ਾਰ ਵਿਚ ਵਾੜ ਦਿੱਤਾ ਸੀ| ਉਸ ਹਮਲੇ ਦੀ ਜ਼ਿੰਮੇਵਾਰੀ ਆਈ. ਐਸ. ਨੇ ਲਈ ਸੀ| ਅਧਿਕਾਰੀਆਂ ਨੇ ਜਾਂਚ ਦੌਰਾਨ ਮਸਜਿਦ ਦੀ ਵੀ ਤਲਾਸ਼ੀ ਲਈ|

Leave a Reply

Your email address will not be published. Required fields are marked *