ਜਰਮਨੀ-ਬੈਲਜੀਅਮ ਮੈਚ ਤੋਂ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਵਿੱਚ ਮਿਲੇਗੀ ਮਦਦ : ਹਰਮਨਪ੍ਰੀਤ

ਬੈਂਗਲੁਰੂ, 3 ਸਤੰਬਰ (ਸ.ਬ.) ਭਾਰਤੀ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ ਇਸ ਮਹੀਨੇ ਹਾਕੀ ਪ੍ਰੋ ਲੀਗ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਯੂਰਪੀਅਨ ਟੀਮਾਂ ਦੇ ਸੰਯੋਜਨਾਂ ਦੇ ਵਾਰੇ ਵਿੱਚ ਪਤਾ ਲੱਗੇਗਾ ਤੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਵਿੱਚ ਮਦ.ਦ ਮਿਲੇਗੀ| ਪੁਰਸ਼ ਤੇ ਮਹਿਲਾ ਵਰਗ ਦੀ ਪ੍ਰੋ ਲੀਗ ਖਾਲੀ ਸਟੇਡੀਅਮਾਂ ਵਿੱਚ ਖੇਡੀ ਜਾਵੇਗੀ| ਇਸਦਾ ਪਹਿਲਾ ਮੈਚ 22 ਸਤੰਬਰ ਨੂੰ ਮੇਜ਼ਬਾਨ ਜਰਮਨੀ ਤੇ ਬੈਲਜੀਅਮ ਦੇ ਵਿਚ ਖੇਡਿਆ ਜਾਵੇਗਾ|
ਉਹਨਾਂ ਕਿਹਾ ਕਿ ਇਹ ਦੋਵੇਂ ਹੀ ਟੀਮਾਂ ਬਹੁਤ ਵਧੀਆਂ ਹਨ ਤੇ ਅਸੀਂ ਖੇਡਦੇ ਹੋਏ ਦੇਖਣ ਦਾ ਇੰਤਜ਼ਾਰ ਕਰ ਰਹੇ ਹਾਂ| ਅਸੀਂ ਇਨ੍ਹਾਂ ਮੈਚਾਂ ਤੇ ਕਰੀਬੀ ਨਜ਼ਰ ਰੱਖਾਂਗੇ ਕਿਉਂਕਿ ਇਸ ਨਾਲ ਸਾਨੂੰ ਉਨ੍ਹਾਂ ਦੇ ਨਵੇਂ ਸੰਯੋਜਨਾਂ ਦੇ ਵਾਰੇ ਵਿੱਚ ਪਤਾ ਲੱਗੇਗਾ|
ਹਰਮਨਪ੍ਰੀਤ ਅਜੇ ਰਾਸ਼ਟਰੀ ਕੈਂਪ ਦਾ ਹਿੱਸਾ ਹੈ| ਭਾਰਤੀ ਟੀਮ ਐਫ. ਆਈ. ਐਚ. ਪ੍ਰੋ ਲੀਗ ਵਿੱਚ 6 ਮੈਚਾਂ ਵਿੱਚੋਂ 10 ਅੰਕ ਹਾਸਲ ਕਰ ਚੌਥੇ ਸਥਾਨ ਤੇ ਹੈ| ਉਹ ਆਪਣੇ ਪ੍ਰੋ ਲੀਗ ਸੈਸ਼ਨ ਦੀ ਸ਼ੁਰੂਆਤ ਅਗਲੇ ਸਾਲ ਮੇਜ਼ਬਾਨ ਅਰਜਨਟੀਨਾ ਦੇ ਵਿਰੁੱਧ ਕਰੇਗੀ| ਭਾਰਤ ਨੇ ਨੀਦਰਲੈਂਡ, ਆਸਟਰੇਲੀਆ ਤੇ ਬੈਲਜੀਅਮ ਵਿਰੁੱਧ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਦੋ ਵਿੱਚ ਜਿੱਤ ਹਾਸਲ ਕੀਤੀ ਜਦਕਿ 2 ਮੈਚਾਂ ਵਿੱਚ ਹਾਰ ਮਿਲੀ| ਦੋ ਮੈਚ ਡਰਾਅ ਤੇ ਖਤਮ ਹੋਏ|

Leave a Reply

Your email address will not be published. Required fields are marked *