ਜਰਮਨ ਫੁੱਟਬਾਲ ਕਪਤਾਨ ਲਾਮ ਲੈਣਗੇ ਸੰਨਿਆਸ

ਬਰਲਿਨ, 8 ਫਰਵਰੀ (ਸ.ਬ.) ਜਰਮਨੀ ਦੇ ਵਿਸ਼ਵ ਕੱਪ ਜੇਤੂ ਫੁੱਟਬਾਲ ਕਪਤਾਨ ਫਿਲੀਪ ਲਾਮ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਉਹ ਸੈਸ਼ਨ ਦੇ ਅੰਤ ਵਿੱਚ ਖੇਡ ਨੂੰ ਅਲਵਿਦਾ ਕਹਿ             ਦੇਣਗੇ| ਉਨ੍ਹਾਂ ਨੇ ਬਾਇਰਨ ਮਿਊਨਿਖ ਦੇ ਖੇਡ ਨਿਰਦੇਸ਼ਕ ਦਾ ਅਹੁਦਾ ਵੀ ਠੁਕਰਾ ਦਿੱਤਾ ਹੈ|
33 ਸਾਲਾ ਲਾਮ ਨੇ ਕਿਹਾ ਕਿ ਮੈਂ ਸੈਸ਼ਨ ਦੇ ਅੰਤ ਵਿੱਚ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ| ਲਾਮ ਨੇ ਸ਼ਨੀਵਾਰ ਨੂੰ ਬਾਇਰਨ ਦੇ ਲਈ ਆਪਣਾ 500ਵਾਂ ਮੈਚ ਖੇਡਿਆ| ਅਜੇ ਉਨ੍ਹਾਂ ਦਾ ਕਰਾਰ ਖ਼ਤਮ ਹੋਣ ਵਿੱਚ ਇਕ ਸਾਲ ਬਾਕੀ ਹੈ ਪਰ ਉਨ੍ਹਾਂ ਨੇ ਇਸ ਸੈਸ਼ਨ ਦੇ ਬਾਅਦ ਨਹੀਂ ਖੇਡਣ ਦਾ ਫੈਸਲਾ ਕੀਤਾ| ਉਹ 2014 ਵਿਸ਼ਵ ਕੱਪ ਵਿੱਚ ਜਰਮਨੀ ਨੂੰ ਖਿਤਾਬ ਦਿਵਾਉਣ ਦੇ ਬਾਅਦ ਕੌਮਾਂਤਰੀ ਫੁੱਟਬਾਲ ਤੋਂ ਵਿਦਾ ਲੈ ਚੁੱਕੇ ਹਨ|

Leave a Reply

Your email address will not be published. Required fields are marked *