ਜਲਵਾਯੂ ਪਰਿਵਰਤਨ ਤੇ ਰੋਕ ਲਾਉਣਾ ਨੈਤਿਕ ਜ਼ਿੰਮੇਵਾਰੀ : ਮੈਕਸੀਕ

ਮੈਕਸੀਕੋ ਸਿਟੀ, 2 ਜੂਨ (ਸ.ਬ.) ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਤੋ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੈਰਿਸ ਜਲਵਾਯੂ ਸਮਝੌਤੇ ਵਿੱਚੋਂ ਬਾਹਰ ਹੋ ਜਾਣ ਦੇ ਐਲਾਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਦੇਸ਼ ਪੈਰਿਸ ਜਲਵਾਯੂ ਸਮਝੌਤੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ| ਐਨਰਿਕ ਨੇ ਕੱਲ੍ਹ ਇਸ ਸੰਬੰਧ ਵਿੱਚ ਇਕ ਟਵੀਟ ਤੋਂ ਬਾਅਦ ਮੈਕਸੀਕੋ ਦੇ ਵਿਦੇਸ਼ ਅਤੇ ਵਾਤਾਵਰਣ ਮੰਤਰਾਲੇ ਨਾਲ ਇਕ ਸਾਂਝਾਂ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਜਲਵਾਯੂ ਪਰਿਵਰਤਨ ਇਕ ‘ਵਿਵਾਦ ਰਹਿਤ’ ਤੱਥ ਹੈ, ਜਿਸ ਲਈ ਸਾਰੇ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੈ| ਜਲਵਾਯੂ ਪਰਿਵਰਤਨ ਤੇ ਰੋਕ ਲਾਉਣਾ ਨਾ ਸਿਰਫ ਸਾਡੀ ਜ਼ਿੰਮੇਵਾਰੀ ਹੈ ਬਲਕਿ ਇਹ ਇਕ ਨੈਤਿਕ ਤੌਰ ‘ਤੇ ਲਾਜ਼ਮੀ ਵੀ ਹੈ|ੋ

Leave a Reply

Your email address will not be published. Required fields are marked *