ਜਲਾਲਾਬਾਦ ਵਿੱਚ ਨਾਮ੭ਦਗੀ ਭਰਨ ਮੌਕੇ ਕਾਂਗਰਸੀਆਂ ਅਤੇ ਅਕਾਲੀਆਂ ਵਿੱਚ ਖੜਕੀ ਦੋਵਾਂ ਧਿਰਾਂ ਵਿੱਚ ਹੋਈ ਪੱਥਰਬਾਜੀ, ਗੋਲੀਆਂ ਵੀ ਚਲੀਆਂ

ਜਲਾਲਾਬਾਦ, 2 ਫਰਵਰੀ (ਸ.ਬ.) ਨਗਰ ਕੌਂਸਲ ਦੀਆਂ ਚੋਣਾਂ ਲਈ ਹੋ ਰਹੀਆਂ ਨਾਮਜਦਗੀਆਂ ਦੇ ਦੌਰਾਨ ੪zੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਅੱਜ ਇੱਕ ਦੂਜੇ ਦੇ ਆਹਮੋ ਸਾਮ੍ਹਣੇ ਹੋ ਗਏ ਅਤੇ ਅਚਾਨਕ ਦੋਵਾਂ ਧਿਰਾਂ ਅੰਦਰ ਮਾਹੌਲ ਤਣਾਅਪੂਰਨ ਬਣ ਗਿਆ। ਇਸ ਦੌਰਾਨ ਅਤੇ ਦੋਵਾਂ ਧਿਰਾਂ ਵਿੱਚ ਹੋਈ ਲੜਾਈ ਦੌਰਾਨ ਪਥਰਾਅ ਹੋਇਆ ਅਤੇ ਗੋਲੀਆਂ ਵੀ ਚੱਲੀਆਂ। ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੀ ਭੰਨ੍ਰਤੋੜ ਵੀ ਕੀਤੀ ਗਈ।

੪zੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਦੋ੪ ਲਾਇਆ ਕਿ ਜਲਾਲਾਬਾਦ ਹਲਕਾ ਵਿਧਾਇਕ ਰਮਿੰਦਰ ਆਵਲਾ ਦੇ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਅਕਾਲੀ ਵਰਕਰਾਂ ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਵਲੋਂ ਜਲਾਲਾਬਾਦ ਦੇ ੪ਹੀਦ ਊਧਮ ਸਿੰਘ ਚੌਂਕ ਤੇ ਧਰਨਾ ਵੀ ਦਿੱਤਾ ਗਿਆ।

Leave a Reply

Your email address will not be published. Required fields are marked *