ਜਲੀਕੱਟੂ ਤੇ ਇਕ ਹਫਤੇ ਤੱਕ ਫੈਸਲਾ ਨਹੀਂ ਸੁਣਾਏਗਾ ਸੁਪਰੀਮ ਕੋਰਟ

ਨਵੀਂ ਦਿੱਲੀ, 20 ਜਨਵਰੀ (ਸ.ਬ.) ਸੁਪਰੀਮ ਕੋਰਟ ਨੇ ਜਲੀਕੱਟੂ ਦੇ ਮੁੱਦੇ ਤੇ ਇਕ ਹਫਤੇ ਤੱਕ ਫੈਸਲਾ ਨਾ ਸੁਣਾਉਣ ਦੀ ਕੇਂਦਰ ਦੀ ਅਪੀਲ ਅੱਜ ਮੰਨ ਲਈ| ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਮੁੱਦੇ ਦੇ ਹੱਲ ਨੂੰ ਲੈ ਕੇ ਉਹ ਤਾਮਿਲਨਾਡੂ ਨਾਲ ਗੱਲਬਾਤ ਕਰ ਰਿਹਾ ਹੈ| ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਆਰ. ਭਾਨੂੰਮਤੀ ਦੀ ਬੈਂਚ ਨੂੰ ਦੱਸਿਆ ਕਿ ਜਲੀਕੱਟੂ ਨਾਲ ਤਾਮਿਲਨਾਡੂ ਦੇ ਲੋਕਾਂ ਦੀ ਭਾਵਨਾਵਾਂ ਜੁੜੀਆਂ ਹਨ ਅਤੇ   ਕੇਂਦਰ ਅਤੇ ਰਾਜ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ| ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਕੇਂਦਰ ਅਤੇ ਰਾਜ ਹੱਲ ਕੱਢਣ ਲਈ ਗੱਲਬਾਤ ਕਰ ਰਹੇ ਹਨ ਅਤੇ ਸਾਡੀ ਅਪੀਲ ਹੈ ਕਿ ਅਦਾਲਤ ਘੱਟੋ-ਘੱਟ ਇਕ ਹਫਤੇ ਤੱਕ ਇਸ ਤੇ ਆਪਣਾ ਫੈਸਲਾ ਨਾ ਸੁਣਾਏ| ਉਨ੍ਹਾਂ ਦੀ ਇਸ ਅਪੀਲ ਤੇ ਬੈਂਚ ਨੇ ਕਿਹਾ ਠੀਕ ਹੈ|
ਰਾਜ ਦੀ ਮੁੱਖ ਵਿਰੋਧੀ ਦਲ ਦ੍ਰਾਵਿੜ ਮੁਨੇਤਰ ਕੜਗਮ (ਡੀ ਐਮ ਕੇ) ਨੇ ਜਲੀਕੱਟੂ ਦੇ ਸਮਰਥਨ ਵਿੱਚ   ਰੇਲ ਰੋਕੋ ਅੰਦੋਲਨ ਕੀਤਾ ਅਤੇ ਵੱਖ-ਵੱਖ ਸਥਾਨਾਂ ਤੇ ਟਰੇਨਾਂ ਰੋਕੀਆਂ| ਆਵਾਜਾਈ ਟ੍ਰੇਡ ਯੂਨੀਅਨਾਂ, ਵਪਾਰੀਆਂ, ਟਰੱਕ ਮਾਲਕਾਂ, ਆਟੋ   ਸੇਵਾ ਪ੍ਰੋਵਾਈਡਰਾਂ ਅਤੇ ਦੁੱਧ ਏਜੰਟਾਂ ਨੇ ਵੀ ਬੰਦ ਨੂੰ ਆਪਣਾ ਸਮਰਥਨ ਦਿੱਤਾ ਅਤੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ| ਇਸ ਤੋਂ ਪਹਿਲਾਂ ਜਲੀਕੱਟੂ ਦੇ ਸਮਰਥਨ ਵਿੱਚ ‘ਕਾਲੀਵੁਡ’ ਦੇ ਨਾਂ ਨਾਲ ਲੋਕਪ੍ਰਿਯ ਦੱਖਣੀ ਭਾਰਤੀ ਫਿਲਮ ਉਦਯੋਗ ਨੇ ਵੀ ਆਪਣੀ ਸਾਂਝੇਦਾਰੀ ਦੱਸਦੇ ਹੋਏ ਵੀਰਵਾਰ ਨੂੰ ਚੇਨਈ ਵਿੱਚ ਧਰਨਾ ਦਿੱਤਾ| ਧਰਨੇ ਵਿੱਚ ਕਈ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰ ਸ਼ਾਮਲ ਹੋਏ ਸਨ| ਦੂਜੇ ਪਾਸੇ ਕੇਂਦਰ ਸ਼ਾਸਤ ਪੁਡੂਚੇਰੀ ਵਿੱਚ ਵੀ ਜਲੀਕੱਟੂ ਤੇ ਪਾਬੰਦੀ ਹਟਾਉਣ ਅਤੇ ਪੇਟਾ ਨੂੰ ਪਾਬੰਦੀਸ਼ੁਦਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੂਰੀ ਤਰ੍ਹਾਂ ਬੰਦ ਰਿਹਾ|

Leave a Reply

Your email address will not be published. Required fields are marked *