ਜਲੀਕੱਟੂ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਏ ਸਨ ਗੈਰ ਸਮਾਜੀ ਤੱਤ: ਪਨੀਰਸੇਲਵਮ

ਚੇਨਈ, 27 ਜਨਵਰੀ (ਸ.ਬ.) ਤਾਮਿਲਨਾਡੂ ਦੇ ਮੁੱਖ ਮੰਤਰੀ ਓ                     ਪਨੀਰਸੇਲਵਮ ਨੇ ਅੱਜ ਕਿਹਾ ਕਿ ਜਲੀਕੱਟੂ ਦੇ ਸਮਰਥਨ ਵਿੱਚ ਮਰੀਨਾ ਵਿੱਚ ਇਕ ਹਫਤੇ ਤੋਂ ਚੱਲੇ ਪ੍ਰਦਰਸ਼ਨ ਵਿੱਚ ਅਨੇਕ ਅਸਮਾਜਿਕ ਤੱਤ ਸ਼ਾਮਿਲ ਹੋ ਗਏ  ਸਨ, ਜਿਨ੍ਹਾਂ ਦਾ ਮਕਸਦ ਪ੍ਰਦਰਸ਼ਨ ਨੂੰ ਮੂਲ ਉਦੇਸ਼ ਤੋਂ ਭੜਕਾਊਣਾ ਸੀ| ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਮ.ਕੇ. ਸਟਾਲਿਨ ਦੇ ਵਲੋਂ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਦੇ ਮਾਮਲੇ ਤੇ ਸਪੱਸ਼ਟੀਕਰਨ ਦੇਣ ਦੀ ਮੰਗ ਤੇ ਪਨੀਰਸੇਲਵਮ ਨੇ ਕਿਹਾ ਕਿ ਕਈ ਸੰਗਠਨ ਅਤੇ ਅਸਮਾਜਿਕ ਤੱਤ ਜਲੀਕੱਟੂ ਪ੍ਰਦਰਸ਼ਨ ਵਿੱਚ ਵੜ ਆਏ ਸੀ ਅਤੇ ਇਨ੍ਹਾਂ ਦਾ ਮਕਸਦ ਪ੍ਰਦਰਸ਼ਨ ਨੂੰ ਮੂਲ ਉਦੇਸ਼ ਤੋਂ ਭੜਕਾਊਣਾ ਸੀ| ਉਨ੍ਹਾਂ ਨੇ ਸੋਮਵਾਰ ਨੂੰ ਹੋਈ ਹਿੰਸਾ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਵਾਉ ਦਾ ਵੀ ਭਰੋਸਾ ਦਿੱਤਾ| ਉਨ੍ਹਾਂ ਨੇ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਨੂੰ ਗਣਤੰਤਰ ਦਿਵਸ ਤੱਕ ਖਿੱਚਣਾ ਚਾਹੁੰਦੇ ਹਨ| ਇਹ ਲੋਕ ਕਾਲੇ ਝੰਡੇ ਦਿਖਾਉਣ ਅਤੇ ਸਮੱਸਿਆ ਖੜ੍ਹੀ ਕਰਨਾ ਚਾਹੁੰਦੇ ਸੀ|ਪਨੀਰਸੇਲਵਮ ਨੇ ਕਿਹਾ ਕਿ ਕੁਝ ਲੋਕਾਂ ਨੇ ਤਾਮਿਲਨਾਡੂ ਦੀ ਮੰਗ ਵਾਲੇ ਨਾਅਰੇ ਵੀ ਲਗਾਏ, ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦੇ ਪ੍ਰਮਾਣ ਹੈ ਕਿ ਕੁਝ ਲੋਕ ਓਸਾਮਾ ਬਿਦ ਲਾਦੇਨ ਦੀ ਤਸਵੀਰਾਂ ਲੈ ਕੇ ਖੜ੍ਹੇ ਹੋਏ ਸੀ| ਨਾਲ ਹੀ ਗਣਤੰਤਰ ਦਿਵਸ ਦਾ ਬਾਈਕਾਟ ਕਰਨ ਵਾਲੇ ਪੋਸਟਰ ਵੀ ਉਨ੍ਹਾਂ ਦੇ ਕੋਲ ਸੀ| ਉਨ੍ਹਾਂ ਨੇ ਕਿਹਾ ਕਿ ਹਿੰਸਾ ਦੌਰਾਨ ਪੁਲੀਸ ਨੇ ਜਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਬਲ ਦਾ ਪ੍ਰਯੋਗ ਕੀਤਾ| ਉਨ੍ਹਾਂ ਨੇ ਕਿਹਾ ਕਿ ਇਸ ਹਿੰਸਾ ਵਿੱਚ ਕੁਝ ਪੁਲੀਸ ਕਰਮਚਾਰੀ ਜ਼ਖਮੀ ਹੋਏ ਅਤੇ ਉਨ੍ਹਾਂ ਦੇ ਵਾਹਨ ਦਾ ਨੁਕਸਾਨ ਹੋਇਆ|

Leave a Reply

Your email address will not be published. Required fields are marked *