ਜਲ੍ਹਿਆਵਾਲਾ ਬਾਗ ਦੇ ਹਤਿਆਕਾਂਡ ਲਈ ਬ੍ਰਿਟਿਸ਼ ਸਰਕਾਰ ਸੰਸਦ ਵਿੱਚ ਪਛਤਾਵਾ ਮਤਾ ਪਾਸ ਕਰੇ : ਬੌਬੀ ਕੰਬੋਜ

ਜਲ੍ਹਿਆਵਾਲਾ ਬਾਗ ਦੇ ਹਤਿਆਕਾਂਡ ਲਈ ਬ੍ਰਿਟਿਸ਼ ਸਰਕਾਰ ਸੰਸਦ ਵਿੱਚ ਪਛਤਾਵਾ ਮਤਾ ਪਾਸ ਕਰੇ : ਬੌਬੀ ਕੰਬੋਜ
ਸਰਵ ਕੰਬੋਜ ਸਮਾਜ ਦੇ ਅਹੁਦੇਦਾਰਾਂ ਨੇ ਮਤੇ ਦੇ ਸਮਰਥਨ ਲਈ ਚਾਰਾਜੋਈ ਕਰਨ ਲਈ ਪੰਜਾਬ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ
ਐਸ. ਏ. ਐਸ ਨਗਰ, 28 ਅਗਸਤ (ਸ.ਬ.) ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਨੇ ਪੰਜਾਬ ਦੇਸਮੂਹ ਵਿਧਾਇਕਾਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਕੇਂਦਰ ਸਰਕਾਰ ਰਾਹੀਂ ਬ੍ਰਿਟਿਸ਼ ਸਰਕਾਰ ਨੂੰ ਸੰਸਦ ਵਿੱਚ ਜਲ੍ਹਿਆਂ ਵਾਲਾ ਬਾਗ ਦੇ ਹਤਿਆਕਾਂਡ ਲਈ ਮਾਫੀ ਮੰਗਣ ਲਈ ਚਾਰਾਜੋਈ ਕੀਤੀ ਜਾਵੇ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਪ੍ਰਧਾਨ ਸ੍ਰੀ ਬੌਬੀ ਕੰਬੋਜ ਨੇ ਦੱਸਿਆ ਕਿ ਇਸ ਸੰਬੰਧ ਉਹਨਾਂ ਦੀ ਸੰਸਥਾ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਜਾ ਕੇ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਜਿਹਨਾਂ ਵਿੱਚ ਮੰਗ ਕੀਤੀ ਗਈ ਹੈ ਕਿ ਉਹ ਇਸ ਸੰਬੰਧੀ ਪੰਜਾਬ ਵਿਧਾਨਸਭਾ ਵਿੱਚ ਮਤਾ ਪਾਸ ਕਰਵਾ ਕੇ ਜਲ੍ਹਿਆਵਾਲਾ ਬਾਗ ਦੇ ਹਤਿਆਕਾਂਡ ਲਈ ਬ੍ਰਿਟਿਸ਼ ਸਰਕਾਰ ਵਲੋਂ ਸੰਸਦ ਵਿੱਚ ਪਛਤਾਵਾ ਮਤਾ ਪਾਸ ਕਰਵਾਉਣ ਲਈ ਆਪਣਾ ਯੋਗਦਾਨ ਦੇਣ| ਉਹਨਾਂ ਦੱਸਿਆ ਕਿ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵਲੋਂ ਪੰਜਾਬ ਦੇ ਸਮੂਹ ਵਿਧਾਇਕਾਂ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 1919 ਦੀ ਵਿਸਾਖੀ ਨੂੰ ਅੰਮ੍ਰਿਤਸਰ ਦੇ ਜਲਿਆਵਾਲਾ ਬਾਗ ਵਿਖੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ| ਕੌਮ ਦੇ ਮਹਾਨ ਸ਼ਹੀਦ ਸ. ਊਧਮ ਸਿੰਘ ਨੇ ਇਸ ਹਤਿਆ ਕਾਂਡ ਦਾ ਬਦਲਾ 21 ਸਾਲਾਂ ਬਾਅਦ ਲੰਦਨ ਵਿੱਚ ਮਾਈਕਲ ਅਡਵਾਇਰ ਨੂੰ ਮਾਰ ਕੇ ਲਿਆ ਸੀ| ਇਸ ਘਟਨਾ ਨੇ ਬ੍ਰਿਟਿਸ਼ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸੀ|
ਉਹਨਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੂੰ ਮਾਣ ਸਨਮਾਣ ਦਿਵਾਉਣ ਵਿੱਚ ਬਹੁਤ ਜਥੇਬੰਦੀਆਂ ਨੇ ਰੋਲ ਅਦਾ ਕੀਤੇ ਹਨ| ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਦੇ ਯਤਨਾਂ ਸਦਕਾ ਹੀ ਸ਼ਹੀਦ ਊਧਮ ਸਿੰਘ ਦਾ ਆਦਮ ਕਦ ਬੁੱਤ ਜਲਿਆ ਵਾਲਾ ਬਾਗ ਵਿੱਚ ਸਥਾਪਿਤ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਜਲ੍ਹਿਆਂ ਵਾਲਾ ਬਾਗ ਵਿੱਚ ਸਾਲ 1919 ਵਿੱਚ ਵਾਪਰੀ ਘਟਨਾ ਨੂੰ 13 ਅਪ੍ਰੈਲ 2019 ਵਿਚ ਪੂਰੇ ਸੌ ਸਾਲ ਪੂਰੇ ਹੋਣ ਵਾਲੇ ਹਨ| ਇਸ ਹਤਿਆਕਾਂਡ ਦੀ ਨਿਖੇਧੀ ਲਈ ਅੱਜ ਤੱਕ ਬ੍ਰਿਟਿਸ਼ ਸੰਸਦ ਵਿੱਚ ਪਛਤਾਵਾ ਮਤਾ ਨਹੀਂ ਪਾਇਆ ਗਿਆ| ਉਹਨਾਂ ਮੰਗ ਕੀਤੀ ਕਿ ਪੰਜਾਬ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਬ੍ਰਿਟਿਸ਼ ਸਰਕਾਰ ਤੇ ਦਬਾਅ ਪਾਇਆ ਜਾਵੇ ਕਿ 13 ਅਪ੍ਰੈਲ 1919 ਨੂੰ ਹੋਏ ਇਸ ਹਤਿਆਕਾਂਡ ਸੰਬੰਧੀ ਬ੍ਰਿਟਿਸ਼ ਸੰਸਦ ਵਿੱਚ ਪਛਤਾਵਾ ਮਤਾ ਪਾਸ ਕੀਤਾ ਜਾਵੇ|

Leave a Reply

Your email address will not be published. Required fields are marked *