ਜਲੰਧਰ-ਪਠਾਨਕੋਟ ਹਾਈਵੇ ਤੇ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ, ਇੱਕ ਦੀ ਮੌਤ

ਜਲੰਧਰ, 30 ਦਸੰਬਰ (ਸ.ਬ.) ਜਲੰਧਰ-ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਰਾਓਵਾਲੀ ਨੇੜੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ| ਇਸ ਹਾਦਸੇ ਵਿੱਚ ਕਈ ਵਾਹਨ ਆਪਸ ਵਿਚ ਟਕਰਾਅ ਗਏ| ਪਹਿਲਾਂ ਇਕ ਟਿੱਪਰ ਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ, ਬਾਅਦ ਵਿੱਚ ਇਕ ਬੱਸ ਨੇ ਆ ਕੇ ਕਾਰ ਨੂੰ ਟੱਕਰ ਮਾਰ ਦਿੱਤੀ| ਵਾਹਨਾਂ ਦੀ ਭਿਆਨਕ ਟੱਕਰ ਵਿਚ ਇਕ ਸਕੂਟਰ ਸਵਾਰ ਚਪੇਟ ਵਿੱਚ ਆ ਗਿਆ| ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਕਈ ਲੋਕ ਜ਼ਖਮੀ ਹੋ ਗਏ|
ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ| ਇਸ ਹਾਦਸੇ ਵਿੱਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ| ਫਿਲਹਾਲ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *