ਜਲੰਧਰ ਵਿੱਚ ਕਾਂਗਰਸੀ ਵਰਕਰ ਤੇ ਜਾਨਲੇਵਾ ਹਮਲਾ, ਪਰਿਵਾਰ ਤੇ ਵੀ ਕੀਤੇ ਕਈ ਵਾਰ

ਜਲੰਧਰ, 1 ਅਪ੍ਰੈਲ (ਸ.ਬ.) ਸ਼ਹਿਰ ਦੇ ਨਾਗਰਾ ਫਾਟਕ ਨਾਲ ਲਗਦੇ ਨਿਊ ਗੁਰੂ ਨਾਨਕਪੁਰਾ ਵਿੱਚ ਸਵੇਰ ਹੁੰਦੇ ਹੀ ਉਸ ਸਮੇਂ ਹੰਗਾਮਾ ਹੋ ਗਿਆ ਜਦ ਘਰ ਵਿੱਚ ਵੜ ਕੇ ਅਕਾਲੀ ਦਲ ਦੇ ਵਰਕਰਾਂ ਨੇ ਕਾਂਗਰਸੀ ਵਰਕਰਾਂ ਤੇ ਹਮਲਾ ਕਰ ਦਿੱਤਾ| ਜ਼ਖਮੀਆਂ ਦੀ ਪਹਿਚਾਣ ਜਸਵੰਤ ਸਿੰਘ, ਉਸ ਦੀ ਪਤਨੀ ਬਲਵੰਤ ਕੌਰ, ਪੁੱਤਰ ਲਵਜੀਤ ਸਿੰਘ ਤੇ ਭਾਣਜਾ ਗੁਰਮੀਤ ਸਿੰਘ ਦੇ ਰੂਪ ਵਿੱਚ ਹੋਈ ਹੈ| ਸਾਰਿਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਸੂਚਨਾ ਤੋਂ ਬਾਅਦ ਮੌਕੇ ਤੇ ਪੁੱਜੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਦੋਸ਼ ਲਗਾਉਂਦੇ ਹੋਏ ਜਸਵੰਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾ ਅਕਾਲੀ ਵਰਕਰ ਦੇ ਘਰ ਦੇ ਬਾਹਰ ਇਕ ਸੜਕ ਬੈਠ ਗਈ ਸੀ| ਜਿਸ ਕਾਰਨ ਬਹਿਸਬਾਜੀ ਹੋਈ ਸੀ, ਜਿਸ ਤੋਂ ਬਾਅਦ ਅਕਾਲੀ ਵਰਕਰ ਸਮਰਥਕਾਂ ਦੇ ਨਾਲ ਆਇਆ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ| ਬਚਾਉਣ ਆਈ ਪਤਨੀ , ਪੁੱਤਰ ਤੇ ਭਾਣਜੇ ਤੇ ਵੀ ਹਮਲਾ ਕਰ ਦਿੱਤਾ|

Leave a Reply

Your email address will not be published. Required fields are marked *