ਜਲੰਧਰ ਵਿੱਚ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗੀ, 4 ਜ਼ਖਮੀ

ਜਲੰਧਰ,  7 ਜਨਵਰੀ (ਸ.ਬ.) ਸ਼ਹਿਰ ਦੇ ਪ੍ਰੀਤ ਨਗਰ ਵਿੱਚ ਬੀਤੀ ਰਾਤ ਕਰੀਬ 12.30 ਵਜੇ ਸਿਲੰਡਰ ਲੀਕ ਹੋਣ ਕਾਰਨ ਕਮਰੇ ਨੂੰ ਅੱਗ ਲੱਗ ਗਈ, ਜਿਸ ਦੌਰਾਨ 4 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ| ਜਾਣਕਾਰੀ ਮੁਤਾਬਕ ਘਰ ਦੇ ਸਾਰੇ ਮੈਂਬਰ ਰਾਤ ਨੂੰ ਸੁੱਤੇ ਪਏ ਸੀ ਕਿ ਅਚਾਨਕ ਉਨ੍ਹਾਂ ਨੂੰ ਗੈਸ ਦੀ ਬਦਬੂ ਆਉਣ ਲੱਗੀ| ਇੰਨੇ ਵਿੱਚ ਇਕ ਮੈਂਬਰ ਨੇ ਮਾਚਿਸ ਦੀ ਤੀਲੀ ਜਲਾ ਦਿੱਤੀ, ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਕਮਰੇ ਵਿੱਚ ਭਾਂਬੜ ਮਚ ਗਿਆ, ਜਿਸ ਦੌਰਾਨ 4 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ| ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦਾ ਸਾਰਾ ਸਮਾਨ ਵੀ ਸੜ ਗਿਆ ਪਰ ਚੰਗੀ ਗੱਲ ਇਹ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ|

Leave a Reply

Your email address will not be published. Required fields are marked *