ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਧਰਨਾ

ਐਸ ਏ ਐਸ ਨਗਰ, 27 ਜੂਨ (ਸ.ਬ.) ਸੂਬਾ ਸਬ ਕਮੇਟੀ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ ਸਬ ਕਮੇਟੀ ਪ੍ਰਧਾਨ ਸੋਰਵ ਕਿੰਗਰ ਦੀ ਪ੍ਰਧਾਨਗੀ ਹੇਠ ਤਨਖਾਹ ਦਾ ਹੈਡ ਬਦਲਣ ਸਬੰਧੀ ਪੱਤਰ ਰੱਦ ਕਰਾਉਣ ਤੇ ਹੋਰ ਲੋੜੀਂਦੀਆਂ ਮੰਗਾਂ ਲਾਗੂ ਕਰਨ ਸਬੰਧੀ ਧਰਨਾ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿੱਚ ਕੰਮ ਕਰ ਰਹੇ ਠਕਾ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕਿਰਤ ਕਮਿਸ਼ਨ ਲਾਗੂ ਕੀਤਾ ਗਿਆ ਸਗੋਂ ਇਸ ਦੇ ਉਲਟ ਦਫਤਰੀ ਸਟਾਫ ਦਾ ਸੈਲਰੀ ਹੈਡ ਬਦਲ ਦੇ ਵਰਲਡ ਬੈਂਕ ਪ੍ਰੋਜੈਕਟ ਅਧੀਨ ਕਰਨ ਸਬੰਧੀ ਪੱਤਰ ਜਾਰੀ ਕਰਕੇ ਦਫਤਰੀ ਸਟਾਫ ਦੀਆਂ ਛਾਂਟੀਆਂ ਵੱਲ ਰੁੱਖ ਕੀਤਾ ਜਾ ਰਿਹਾ ਹੈ|
ਇਸ ਮੌਕੇ ਜਲ ਸਪਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ, ਸੀਨੀਅਰ ਆਗੂ ਸੁਨੀਤਾ ਕਾਜਲ, ਸੂਬਾ ਸਲਾਹਕਾਰ ਮਲਾਗਰ ਸਿੰਘ ਖਮਾਣੋਂ, ਉਮਕਾਰ ਸਿੰਘ (ਦਫਤਰੀ ਸਕੱਤਰ) ਪੰਜਾਬ, ਜਸਵੀਰ ਸਿੰਘ ਸੀਰਾ ( ਪ੍ਰੈਸ ਸੱਕਤਰ ਪੰਜਾਬ) ਜਸਵਿੰਦਰ ਕੌਰ ( ਸ੍ਰੀਮਤੀ ਜੁਆਇੰਟ ਜਨਰਲ ਸਕੱਤਰ), ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ (ਸੂਬਾ ਖਜਾਨਚੀ) ਗੁਰਪਾਲ ਸਿੰਘ ( ਜਿਲ੍ਹਾ ਫਤਿਹਗੜ ਸਾਹਿਬ) ਗੁਰਚਰਨ ਸਿੰਘ (ਪਟਿਆਲਾ), ਭੁਪਿੰਦਰ ਸਿੰਘ (ਜਿਲਾ ਲੁਧਿਆਣਾ ਪ੍ਰਧਾਨ, ਠੇਕਾ ਸੰਘਰਸ਼ ਮੋਰਚੇ ਤੋਂ ਬਲਿਹਾਰ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *