ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਡਿਫਾਲਟਰਾਂ ਤੋਂ ਪਾਣੀ ਦੇ ਬਿੱਲਾਂ ਦੀ ਵਸੂਲੀ ਜਾਰੀ

ਐਸ.ਏ.ਐਸ.ਨਗਰ, 19 ਫਰਵਰੀ (ਸ.ਬ.) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਥਾਨਕ ਫੇਜ਼ 7 ਦੇ ਸ਼ੋਅਰੂਮਾ ਅਤੇ ਬੂਥਾਂ ਦੇ ਪਾਣੀ ਦੇ ਬਕਾਇਆ ਬਿੱਲਾ ਦੀ ਰਕਮ ਵਸੂਲਣ ਲਈ ਕਾਰਜਕਾਰੀ ਇੰਜੀਨੀਅਰ ਸ੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ ਐਸ.ਡੀ.ਓ. ਇਮਾਨਵੀਰ ਸਿੰਘ, ਜੇ ਈ ਸੁਮਿਤ ਸ਼ਰਮਾ, ਸੁਖਿਵੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਡਿਫਾਲਟਰ ਖਪਤਕਾਰਾਂ ਨੂੰ ਨੋਟਿਸ ਦਿੱਤੇ ਗਏ ਅਤੇ ਮੌਕੇ ਤੇ ਹੀ ਰਕਮ ਵਸੂਲ ਕਰਕੇ ਖਪਤਕਾਰਾਂ ਨੂੰ ਤੁਰੰਤ ਰਸੀਦ ਦਿੱਤੀ ਗਈ। ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਖਪਤਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਬਕਾਇਆ ਰਹਿੰਦੀ ਰਕਮ ਤੁਰੰਤ ਜਮਾਂ ਕਰਵਾਉਣ ਨਹੀਂ ਤਾਂ ਪਾਣੀ ਦੇ ਕੁਨੇਕਸ਼ਨ ਕੱਟ ਦਿੱਤੇ ਜਾਣਗੇ।

Leave a Reply

Your email address will not be published. Required fields are marked *