ਜਲ ਸਪਲਾਈ ਅਤੇ ਸੈਨੀਟੇਸ਼ਨ (ਮ:) ਇੰਪਲਾਈਜ਼ ਯੂਨੀਅਨ ਦੀ ਅਧਿਕਾਰੀਆਂ ਨਾਲ ਹੋਈ ਮੀਟਿੰਗ

ਐਸ.ਏ.ਐਸ.ਨਗਰ, 27 ਜੂਨ (ਸ.ਬ.) ਜਲ ਸਪਲਾਈ ਅਤੇ                  ਸੈਨੀਟੇਸ਼ਨ (ਮ:) ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ. ਸੁਖਨੰਦਨ ਸਿੰਘ ਮਹੈਣੀਆਂ ਦੀ ਅਗਵਾਈ ਹੇਠ ਵਿਭਾਗ ਦੇ ਮੁੱਖੀ ਸ੍ਰੀ ਅਮਿਤ ਤਲਵਾਰ ਨਾਲ ਮੁਲਾਜਮਾਂ ਦੀਆਂ ਮੰਗਾਂ ਸੰਬਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ|
ਇਸ ਮੌਕੇ ਆਗੂਆਂ ਵਲੋਂ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੂੰ 5 ਦਿਨਾਂ ਵਿੱਚ ਨੌਕਰੀ ਦੇਣ, ਦਰਜਾ-3 ਨੂੰ ਕੰਨਵੈਂਸ ਅਲਾਉਸ ਦੇਣ, ਸੀ.ਪੀ.ਐਫ. ਦੇ ਬਕਾਏ ਜਲਦੀ ਦੇਣ, ਦਰਜਾ-3 ਅਤੇ ਦਰਜਾ-4 ਦੀਆਂ ਜਲਦੀ ਪ੍ਰਮੋਸ਼ਨਾਂ ਕਰਨ, ਕੋਵਿਡ-19 ਦੌਰਾਨ ਡਿਊਟੀਆਂ ਦੇਣ ਵਾਲੇ ਕਰਮਚਾਰੀਆਂ ਨੂੰ ਬਣਦੇ ਲਾਭ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ, ਯੂਨੀਅਨ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਸਕੀਮ ਵਲਾਟੀJਰ ਡਿਸਕਲੋਜਰ ਵਿੱਚ ਰੈਵਨੀਯੂ ਇੱਕਠਾ ਕਰਨ ਅਤੇ ਪਿੰਡਾਂ ਵਿੱਚ ਮੁਫਤ ਕੁਨੈਕਸ਼ਨ ਦਾ ਲਾਭ ਦੀ ਮੰਗ ਕੀਤੀ ਗਈ| 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰ. ਕਰਮਜੀਤ ਸਿੰਘ ਚਾਂਗਲੀ ਚੰਡੀਗੜ੍ਹ ਸਰਕਲ ਦੇ ਨਿਗਰਾਨ ਇੰਜੀਨੀਅਰ ਆਰ.ਪੀ. ਗੁਪਤਾ, ਮੁੱਖ ਦਫਤਰ ਸੁਪਰਡੇਂਟ ਦਰਸ਼ਨ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਕੰਡਾ, ਮੀਤ ਪ੍ਰਧਾਨ ਚੰਦ ਸਿੰਘ ਚਾਂਗਲੀ, ਬਿਕਰਮ ਸਿੰਘ ਬਿੱਟੂ, ਮੁਹਾਲੀ ਜਿਲ੍ਹਾ ਪ੍ਰਧਾਨ ਹਿੰਮਤ ਸਿੰਘ, ਜਿਲ੍ਹਾ ਜਨਰਲ ਸਕੱਤਰ ਰਾਮ ਪਾਲ ਸ਼ਰਮਾ, ਦਰਸ਼ਨ ਸਿੰਘ, ਪਰਮਜੀਤ ਸਿੰਘ, ਟੇਕ ਸਿੰਘ, ਅਜਾਇਬ ਸਿੰਘ, ਵਿਸ਼ਾਲ ਸਿੰਘ, ਦਲੀਪ ਸਿੰਘ, ਰਜਨੀਸ਼ ਕੁਮਾਰ, ਜਮੀਤ ਸਿੰਘ,          ਗੁਰਮੇਲ ਸਿੰਘ ਸ਼ਾਮਿਲ ਸਨ|   

Leave a Reply

Your email address will not be published. Required fields are marked *