ਜਲ ਸਪਲਾਈ ਠੇਕਾ ਮੁਲਾਜਮਾਂ ਵੱਲੋਂ ਰੋਸ ਧਰਨਾ

ਐਸ ਏ ਐਸ ਨਗਰ, 18 ਜਨਵਰੀ (ਸ ਬ) ਜਲ ਸਪਲਾਈ ਅਤੇ                  ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਅੱਜ ਫੇਜ਼-2 ਦੇ ਮੁੱਖ ਦਫਤਰ ਵਿਖੇ ਰੋਸ ਧਰਨਾ ਦਿਤਾ ਗਿਆ|  ਇਸ ਮੌਕੇ ਸੰਬੋਧਨ ਕਰਦਿਟਾਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨੇ 24 ਦਸੰਬਰ ਨੂੰ ਇਕ ਐਕਟ ਬਣਾ ਕੇ ਐਡਹਾਕ ਅਤੇ ਠੇਕਾ ਆਧਾਰਿਤ ਮੁਲਾਜਮਾਂ ਨ ੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਐਲਾਨ ਨੁੰ ਲਾਗੂ ਕਰਨ ਦੀ ਪੋਲ ਉਦੋਂ ਖੁਲ ਗਈ ਜਦੋਂ  ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਦੇ ਮੁਖੀ ਵਲੋਂ ਇਕ ਪੱਤਰ ਜਾਰੀ ਕਰਕੇ  ਲੰਮੇ ਂ ਸਮੇਂ ਤੋਂ ਆਊਟ ਸੋਰਸਿੰਗ ਤਹਿਤ ਕੰਮ ਕਰਦੇ ਕਲੈਰਿਕਲ ਠੇਕਾ ਮੁਲਾਜਮਾਂ ਨੁੰ ਫਾਰਗ ਕਰ ਦਿਤਾ ਗਿਆ| ਉਹਨਾਂ ਕਿਹਾ ਕਿ ਜਦੋਂ ਇਸ ਸਬੰਧੀ  ਵਿਭਾਗ ਦੇ ਸੱਕਤਰ ਨੂੰ ਮਿਲਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਛਾਂਟੀ ਨਹੀ ਕੀਤੀ ਅਤੇ ਉਹਨਾਂ ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ ਦਾ ਭਰੋਸਾ ਦਿਤਾ ਪਰ ਅਜੇ ਤੱਕ ਫਾਰਗ ਕੀਤੇ ਗਏ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਗਿਆ| ਉਹਨਾਂ ਮੰਗ ਕੀਤੀ ਕਿ ਫਾਰਗ ਕੀਤੇ ਗਏ ਮੁਲਾਜਮ ਜਲਦੀ ਬਹਾਲ ਕੀਤੇ ਜਾਣ| ਇਸ ਮੌਕੇ ਮੁਲਾਜਮ ਆਗੂ  ਹਾਕਮ ਸਿੰਘ ਧਨੇਠਾ, ਕੁਲਦੀਪ ਸਿੰਘ ਬੁਢੇਵਾਲ,ਜਗਰੂਪ ਸਿੰਘ, ਓਂਕਾਰ ਸਿੰਘ,ਸੁਰੇਸ਼ ਕੁਮਾਰ, ਭੁਪਿੰਦਰ ਸਿੰਘ, ਦੇਵਿੰਦਰ ਸਿੰਘ, ਗੁਰਚਰਨ ਸਿੰਘਾ, ਰੁਪਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *