ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਡਵੀਜਨ ਮੁਹਾਲੀ ਦਾ ਗਠਨ

ਐਸ ਏ ਐਸ ਨਗਰ, 15 ਜਨਵਰੀ (ਸ.ਬ.) ਜਲ ਸਪਲਾਈ ਵਿਭਾਗ ਦੀਆਂ ਡਵੀਜਨਾਂ 1, 2, 3 ਦੇ ਫੀਲਡ ਮੁਲਾਜਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਮੰਡਲ ਦਫਤਰ ਵਿਖੇ ਸੁਖਦੇਵ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜਮ ਆਗੂ ਮਲਾਗਰ ਸਿੰਘ ਖਮਾਣੋ ਨੇ ਦਸਿਆ ਕਿ ਇਸ ਮੌਕੇ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਲਈ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਡਵੀਜਨ ਮੁਹਾਲੀ ਦਾ ਗਠਨ ਕੀਤਾ ਗਿਆ| ਇਸ ਮੌਕੇ ਸੁਖਦੇਵ ਸਿੰਘ ਸੈਣੀ, ਸਤਨਾਮ ਸਿੰਘ ਸੰਗਤਪੁਰਾ, ਸੁਰੇਸ਼ ਕੁਮਾਰ ਨੂੰ ਕਨਵੀਨਰ, ਜਰਨੈਲ ਸਿੰਘ, ਮਲਾਗਰ ਸਿੰਘ ਖਮਾਣੋ, ਮੇਜਰ ਸਿੰਘ ਨੂੰ ਕੋ ਕਨਵੀਨਰ ਨਿਯੁਕਤ ਕੀਤਾ ਗਿਆ| ਇਸ ਉਪਰੰਤ ਕਮੇਟੀ ਵਲੋਂ ਕਾਰਜਕਾਰੀ ਇੰਜਨੀਅਰ ਮੰਡਲ 3 ਨੂੰ ਮੰਗ ਪੱਤਰ ਦਿੱਤਾ ਗਿਆ| ਇਸ ਮੌਕੇ ਹਰਪਾਲ ਸਿੰਘ, ਪਜਨ ਸਿੰਘ , ਗੁਰਮੀਤ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *