ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨਿਅਰ ਸੰਘਰਸ਼ ਦੇ ਰਾਹ ਤੇ

ਐਸ. ਏ. ਐਸ ਨਗਰ, 4 ਜੂਨ (ਸ.ਬ.) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੀਟਰ ਜਾਰੀ ਕੀਤੀ ਗਈ ਨਵੀਂ ਤਬਦਲਾ ਨੀਤੀ ਤੇ ਵਿਭਾਗ ਅੰਦਰ ਕੰਮ ਕਰਦੇ ਜੂਨੀਅਰ ਇੰਜੀਨਿਅਰ ਸਹਾਇਕ ਇੰਜੀਨਿਅਰ ਤੇ ਉਪ ਮੰਡਲ ਇੰਜੀਨਿਅਰਾਂ ਵਿੱਚ ਵੱਧ ਰਹੇ ਕੰਮ ਦੇ ਦਬਾਅ ਖਿਲਾਫ ਸੂਬਾ ਪੱਤਰ ਤੇ ਰੋਸ ਫੈਲ ਗਿਆ ਹੈ ਅਤੇ ਇਸ ਦੀ ਪਹਿਲੀ ਕੜੀ ਵੱਜੋਂ ਡਿਪਲੋਮਾ ਇੰਜੀਨਿਅਰ ਐਸੋਸੀਏਸ਼ਨ ਦੇ ਬੈਨਰ ਹੇਠ ਸਮੂਹ ਪੰਜਾਬ ਦੇ ਨਿਗਰਾਨ ਇੰਜੀਨਿਅਰ ਰਾਹੀਂ ਪੰਜਾਬ ਸਰਕਾਰ ਨੂੰ ਮੈਮੋਰੰਡਮ ਭੇਜੇ ਗਏ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਪਟਿਆਲਾ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੇਰਗਿੱਲ ਅਤੇ ਜਨਰਲ ਸਕੱਤਰ ਕਮਰਜੀਤ ਸਿੰਘ ਮਾਨ ਦੱਸਿਆ ਕਿ ਪਹਿਲਾਂ ਹੀ ਸਵੱਛ ਭਾਰਤ ਮਿਸ਼ਨ ਦਾ ਸਾਰਾ ਬੋਝ ਜਲ ਸਪਲਾਈ ਦੇ ਇੰਜੀਨਿਅਰ ਤੇ ਪਾ ਕੇ ਅਤੇ ਹੁਣ ਨਵੀਂ ਤਬਦਲਾ ਨੀਤੀ ਜਾਰੀ ਕਰਕੇ ਸਰਕਾਰ ਨੇ ਸਮੂਹ ਇੰਜੀਨਿਅਰ ਨੂੰ ਸੰਘਰਸ਼ ਦੇ ਰਾਹ ਤੇ ਜਾਣ ਲਈ ਮਜਬੂਰ ਕਰ ਦਿੱਤਾ ਹੈ|
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਗੰਭੀਰ ਮਸਲੇ ਤੇ ਸਰਕਾਰ ਵੱਲੋਂ ਗੱਲਬਾਤ ਰਾਹੀਂ ਸੰਜੀਦਾ ਹੱਲ ਕੀਤਾ ਜਾਵੇਗਾ| ਇਸ ਮੌਕੇ ਸ੍ਰ. ਕੁਲਜੀਤ ਸਿੰਘ, ਅਜੇਪਾਲ ਸਿੰਘ, ਗੁਰਚਰਨ ਆਦਿ ਨੇ ਵੀ ਸੰਘਰਸ਼ ਕੀਤਾ|

Leave a Reply

Your email address will not be published. Required fields are marked *