ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜਨੀਅਰ ਦੇ ਮਸਲੇ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਡਿਪਲੋਮਾ ਇੰਜਨੀਅਰਜ਼ ਐਸੋਸੀਏਸ਼ਨ ਜਲ ਸਪਲਾਈ ਅਤੇ   ਸੈਨੀਟੇਸ਼ਨ ਵਿਭਾਗ ਪੰਜਾਬ ਦੀ ਮੀਟਿੰਗ ਇੰਜ. ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜਨੀਅਰ 2 ਸਾਲਾਂ ਤੋਂ ਤਰੱਕੀਆਂ ਤੋਂ ਵਾਂਝੇ ਹਨ| ਉਹਨਾਂ ਕਿਹਾ ਕਿ ਜੂਨੀਅਰ ਇੰਜਨੀਅਰਾਂ ਦੀ ਤਰੱਕੀ ਲਈ ਸਰਕਾਰ ਵੱਲੋਂ ਯੋਗ ਕਾਰਵਾਈ ਨਹੀਂ ਕੀਤੀ ਜਾਂਦੀ| ਜਿਸ ਕਾਰਨ ਕਈ ਵਾਰ ਜੂਨੀਅਰ ਇੰਜਨੀਅਰ ਬਿਨਾਂ ਤਰੱਕੀ ਤੋਂ ਹੀ ਰਿਟਾਇਰ ਹੋ ਜਾਂਦੇ ਹਨ| ਉਹਨਾਂ ਕਿਹਾ ਕਿ ਕਈ ਜੂਨੀਅਰ ਇੰਜਨੀਅਰਾਂ ਦੀਆਂ ਦੂਰ ਦੁਰਾਡੇ ਬਦਲੀਆਂ ਕਰ ਦਿਤੀਆਂ ਗਈਆਂ ਹਨ| ਉਹਨਾਂ ਕਿਹਾ ਕਿ ਜੋ 5 ਅਗਸਤ ਤੱਕ ਜੂਨੀਅਰ ਇੰਜਨੀਅਰਾਂ ਦੀਆਂ ਕੀਤੀਆਂ ਬਦਲੀਆਂ ਰੱਦ ਨਾ ਕੀਤੀਆਂ ਅਤੇ ਯੋਗ ਤਰੱਕੀਆਂ ਨਾ ਦਿਤੀਆਂ ਤਾਂ 7 ਅਗਸਤ ਤੋਂ ਉਹਨਾਂ ਵੱਲੋਂ ਧਰਨੇ ਦਿੱਤੇ ਜਾਣਗੇ|

Leave a Reply

Your email address will not be published. Required fields are marked *