ਜਲ ਸਪਲਾਈ ਵਿਭਾਗ ਦੇ ਮੁਲਾਜਮਾਂ ਨੇ ਪੌਦੇ ਲਗਾਏ

ਐਸ ਏ ਐਸ ਨਗਰ, 30 ਜੁਲਾਈ (ਸ.ਬ.) ਜਲ ਸਪਲਾਈ ਅਤੇ ਸੈਨੀਟੇਸ਼ਨ ਸਬ ਡਵੀਜਨ ਨੰ: 8 ਦੇ ਦਫਤਰੀ ਅਤੇ ਫੀਲਡ ਸਟਾਫ ਵਲੋਂ ਵਾਤਾਵਰਣ ਬਚਾਓ ਹਫਤਾ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਓ ਹਰਵੀਰ ਸਿੰਘ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਵੱਖ ਵੱਖ ਜਲ ਸਪਲਾਈ ਸਕੀਮਾਂ ਉਪਰ 300 ਦੇ ਕਰੀਬ ਪੌਦੇ ਲਗਾਏ ਗਏ| ਇਸ ਮੌਕੇ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *