ਜਵਾਨ ਨੇ ਆਪਣੇ ਸਾਥੀਆਂ ਨੂੰ ਗੋਲੀਆਂ ਨਾਲ ਭੁੰਨਿਆ

ਔਰੰਗਾਬਾਦ, 13 ਜਨਵਰੀ (ਸ.ਬ.) ਬਿਹਾਰ ਦੇ ਔਰੰਗਾਬਾਦ ਵਿੱਚ ਇਕ ਜਵਾਨ ਨੇ ਆਪਣੇ ਚਾਰ ਸਾਥੀਆਂ ਨੂੰ ਗੋਲੀ ਮਾਰ ਦਿੱਤੀ, ਉਸ ਤੇ ਸੀ.ਆਈ.ਐਸ.ਐਫ. ਦੇ ਵੱਲੋਂ ਸਫਾਈ ਆਈ ਹੈ| ਕਿਹਾ ਜਾ ਰਿਹਾ ਸੀ ਕਿ ਛੁੱਟੀਆਂ ਨਾ ਮਿਲਣ ਦੇ ਕਾਰਨ ਹੀ ਜਵਾਨ ਨੇ ਹੱਤਿਆਕਾਂਡ ਨੂੰ ਅੰਜ਼ਾਮ ਦਿੱਤਾ ਹੈ, ਪਰ ਸੀ.ਆਈ.ਐਸ.ਐਫ. ਨੇ ਬਿਆਨ ਦਿੱਤਾ ਹੈ ਕਿ ਚਾਰ ਜਨਵਰੀ ਨੂੰ ਹੀ ਦੋਸ਼ੀ ਜਵਾਨ ਬਲਬੀਰ ਅੱਠ ਦਿਨ ਦੀ ਛੁੱਟੀਆਂ ਤੋਂ ਵਾਪਸ ਆਇਆ ਸੀ|
ਬਿਹਾਰ ਦੇ ਔਰੰਗਾਬਾਦ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਸੀ.ਆਈ.ਐਸ.ਐਫ. ਜਵਾਨ ਨੇ ਆਪਣੇ ਹੀ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ| ਦੋ ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ, ਤਾਂ ਦੋ ਜਵਾਨਾਂ ਨੇ ਇਲਾਜ ਦੌਰਾਨ ਹੀ ਦਮ ਤੋੜ ਦਿੱਤਾ| ਅਸਲ ਵਿੱਚ ਕਿਸੇ ਗੱਲ ਨੂੰ ਲੈ ਕੇ ਜਵਾਨਾਂ ਵਿੱਚ ਝਗੜਾ ਇੰਨਾ ਵਧਿਆ ਕਿ ਦੋਸ਼ੀ ਜਵਾਨ ਨੇ ਆਪਣੇ ਹੀ ਸਾਥੀਆਂ ਤੇ ਗੋਲੀਆਂ ਚਲਾ ਦਿੱਤੀਆਂ| ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਦੋਸ਼ੀ ਜਵਾਨ ਨੂੰ ਸਾਥੀ ਪ੍ਰੇਸ਼ਾਨ ਕਰਦੇ ਸੀ, ਜਿਸ ਕਾਰਨ ਉਹ ਡਿਪਰੇਸ਼ਨ ਵਿੱਚ ਸੀ|
ਜਾਣਕਾਰੀ ਮੁਤਾਬਕ ਆਪਣੇ ਹੀ ਸਾਥੀਆਂ ਨੂੰ ਗੋਲੀਆਂ ਨਾਲ ਭੁੰਨ ਦੇਣ ਵਾਲਾ ਜਵਾਨ ਛੁੱਟੀਆਂ ਨੂੰ ਲੈ ਕੇ ਪਰੇਸ਼ਾਨ ਸੀ, ਪਰ ਸੀ.ਆਈ.ਐਸ.ਐਫ. ਨੇ ਕਿਹਾ ਹੈ ਕਿ ਛੁੱਟੀਆਂ ਦਾ ਕੋਈ ਮੁੱਦਾ ਹੀ ਨਹੀਂ ਸੀ| ਸੀ.ਆਈ.ਐਸ.ਐਫ ਨੇ ਬਿਆਨ ਵਿੱਚ ਕਿਹਾ, ‘ਦੋਸ਼ੀ ਜਵਾਨ 4 ਜਨਵਰੀ ਨੂੰ ਹੀ 8 ਦਿਨਾਂ ਦੀ ਛੁੱਟੀ ਤੋਂ ਵਾਪਸ ਆਇਆ ਸੀ ਅਤੇ ਉਸ ਨੇ ਫਿਰ ਛੁੱਟੀ ਨਹੀਂ ਮੰਗੀ ਸੀ| ਛੁੱਟੀ ਨੂੰ ਲੈ ਕੇ ਕੋਈ ਮੁੱਦਾ ਕਦੀ ਰਿਹਾ ਹੀ ਨਹੀਂ| ਪਿਛਲੇ ਇਕ ਸਾਲ ਵਿੱਚ ਉਸ ਨੇ ਕਰੀਬ ਢਾਈ ਮਹੀਨੇ ਦੀਆਂ ਛੁੱਟੀਆਂ ਵੱਖ-ਵੱਖ ਮੌਕਿਆਂ ਤੇ ਲਈਆਂ ਸੀ| ਸੂਤਰਾਂ ਦੇ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਉਸ ਦੇ ਮੁਤਾਬਕ ਬਲਵੀਰ ਯੋਗਾ ਕੋਰਸ ਦੇ ਲਈ ਛੁੱਟੀਆਂ ਤੇ ਗਿਆ ਸੀ|

Leave a Reply

Your email address will not be published. Required fields are marked *