ਜਵਾਨ ਨੇ ਮੇਜਰ ਨੂੰ ਮਾਰੀਆਂ ਗੋਲੀਆਂ, ਮੌਕੇ ਤੇ ਮੌਤ

ਸ਼੍ਰੀਨਗਰ, 18 ਜੁਲਾਈ (ਸ.ਬ.) ਡਿਊਟੀ ਤੇ ਫੋਨ ਇਸਤੇਮਾਲ ਕਰਨ ਤੇ ਜਵਾਨ ਨੂੰ ਰੋਕਣਾ ਮੇਜਰ ਨੂੰ ਬਹੁਤ ਭਾਰੀ ਪਿਆ| ਗੁੱਸੇ ਵਿੱਚ ਆਏ ਜਵਾਨ ਨੇ ਮੇਜਰ ਦੀ ਛਾਤੀ ਵਿੱਚ ਇਕ-ਇਕ ਕਰਕੇ ਪੰਜ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਮੌਕੇ ਤੇ ਹੀ ਫੌਜ ਅਧਿਕਾਰੀ ਦੀ ਮੌਤ ਹੋ ਗਈ| ਇਹ ਮਾਮਲਾ ਕਸ਼ਮੀਰ ਦੇ ਉੜੀ ਸੈਕਟਰ ਦਾ ਹੈ|
ਫੌਜ ਸੂਤਰਾਂ ਦੇ ਮੁਤਾਬਕ 71 ਆਮਰਡ ਰਜਿਮੇਂਟ ਦੇ ਮੇਜਰ ਸ਼ਿਖਰ ਥਾਪਾ ਜੋ ਇਸ ਸਮੇਂ 9 ਆਰ.ਆਰ. ਦੇ ਨਾਲ ਅਟੈਚ ਹੈ, ਨੂੰ ਜਵਾਨ ਨੂੰ ਗੋਲੀ ਮਾਰ ਦਿੱਤੀ|
ਸੂਤਰਾਂ ਦੇ ਮੁਤਾਬਕ ਆਰਮੀ ਅਧਿਕਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ| ਜਵਾਨ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ | ਥਾਪਾ ਨੇ ਜਵਾਨ ਨੂੰ ਡਿਊਟੀ ਤੇ ਫੋਨ ਦੀ ਵਰਤੋਂ ਕਰਨ ਤੋਂ ਮਨ੍ਹਾਂ ਕੀਤਾ ਸੀ| ਇਸ ਤੋਂ ਬਾਅਦ ਗੁੱਸੇ ਵਿੱਚ ਆਏ ਜਵਾਨ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ| ਮੇਜਰ ਥਾਪਾ ਨੇ ਜਵਾਨ ਨੂੰ ਕਿਹਾ ਕਿ ਉਹ ਡਿਊਟੀ ਤੇ ਫੋਨ ਦੀ ਵਰਤੋ ਨੂੰ ਲੈ ਕੇ ਉਨ੍ਹਾਂ ਦੀ ਸ਼ਿਕਾਇਤ ਕਮਾਨ ਅਫਸਰ ਨਾਲ ਕਰਨਗੇ| ਉਨ੍ਹਾਂ ਦੀ ਹੱਥੋਪਾਈ ਵਿੱਚ ਫੋਨ ਵੀ ਟੁੱਟ ਗਿਆ ਅਤੇ ਉਸ ਦੇ ਬਾਅਦ ਜਵਾਨ ਨੇ ਏ.ਕੇ. 47 ਨਾਲ ਮੇਜਰ ਨੂੰ ਗੋਲੀ ਮਾਰ ਦਿੱਤੀ| ਇਸ ਸੰਬੰਧੀ ਵਿੱਚ ਆਰਮੀ ਦਾ ਬਿਆਨ ਆਉਣਾ ਬਾਕੀ ਹੈ|

Leave a Reply

Your email address will not be published. Required fields are marked *