ਜਵਾਨ ਮੇਰੇ ਨਾਲ ਸਿੱਧਾ ਸੰਪਰਕ ਕਰਨ : ਫੌਜ ਮੁਖੀ

ਨਵੀਂ ਦਿੱਲੀ, 13 ਜਨਵਰੀ (ਸ.ਬ.) ਨਵੇਂ ਬਣੇ ਫੌਜ ਮੁਖੀ ਬਿਪਿਨ ਰਾਵਤ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਜਵਾਨ ਆਪਣੀਆਂ ਸ਼ਿਕਾਇਤਾਂ ਸਬੰਧੀ ਵੀਡੀਓ ਸੋਸ਼ਲ ਮੀਡੀਆ ਵਿੱਚ ਨਾ ਪਾਉਣ, ਜਵਾਨ ਸਿੱਧੇ ਉਨ੍ਹਾਂ ਨਾਲ ਆਪਣੀ ਗੱਲ ਕਰ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ ਸਾਰੇ ਹੈਡਕੁਆਰਟਰਾਂ ਵਿੱਚ ਸ਼ਿਕਾਇਤ ਪੇਟੀਆਂ ਹੋਣਗੀਆਂ ਤੇ ਸ਼ਿਕਾਇਤ ਕਰਨ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ| ਇਸ ਮਾਮਲੇ ਸਬੰਧੀ ਫੌਜ ਮੁਖੀ ਨੇ ਗੰਭੀਰਤਾ ਨਾਲ ਨੋਟਿਸ ਲਿਆ ਹੈ|

Leave a Reply

Your email address will not be published. Required fields are marked *