ਜਵਾਲਾਮੁਖੀ ਵਿਖੇ ਧਰਮਸ਼ਾਲਾਂ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ

ਕਾਂਗੜਾ, 1 ਜੂਨ (ਸ.ਬ.) ਜਵਾਲਾਮੁੱਖੀ ਵਿੱਚ ਇਕ 9 ਸਾਲ ਦੇ ਸ਼ਰਧਾਲੂ ਬੱਚੇ ਦੀ ਧਰਮਸ਼ਾਲਾ ਦੀ ਦੂਜੀ ਮੰਜ਼ਲ ਤੋਂ ਡਿੱਗਣ ਨਾਲ ਮੌਤ ਹੋ ਗਈ| ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਕੁੰਜ ਪੁੱਤਰ ਦੀਪ ਜੋਗਿੰਦਰ ਦੁਬੇ ਵਾਸੀ ਗਵਾਲੀਅਰ ਜਵਾਲਾਮੁੱਖੀ ਮੰਦਰ ਵਿੱਚ ਦਰਸ਼ਨ ਨੂੰ ਆਇਆ ਸੀ| ਪੁਲੀਸ ਮੁਤਾਬਕ ਖੇਡਦੇ ਹੋਏ ਬੱਚੇ ਦਾ ਪੈਰ ਫਿਸਲ ਗਿਆ, ਜਿਸ ਕਾਰਨ ਬੱਚਾ ਦੂਜੀ ਮੰਜ਼ਲ ਤੋਂ ਹੇਠਾਂ ਡਿੱਗ ਗਿਆ| ਬੱਚੇ ਨੂੰ ਪਹਿਲੇ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਟਾਂਡਾ ਰੈਫਰ ਕਰ ਦਿੱਤਾ| ਟਾਂਡਾ ਪੁੱਜਣ ਤੋਂ ਪਹਿਲੇ ਹੀ ਬੱਚੇ ਦੀ ਮੌਤ ਹੋ ਗਈ ਅਤੇ ਟਾਂਡਾ ਵਿੱਚ  ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ| ਪੁਲੀਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ|

Leave a Reply

Your email address will not be published. Required fields are marked *