ਜਵਾਲਾਮੁਖੀ ਵਿੱਚੋਂ ਨਿਕਲਣ ਵਾਲੇ ਧੂੰਏਂ ਅਤੇ ਸਵਾਹ ਕਾਰਨ ਤੀਜੇ ਦਿਨ ਵੀ ਬੰਦ ਰਿਹਾ ਬਾਲੀ ਹਵਾਈ ਅੱਡਾ

ਇੰਡੋਨੇਸ਼ੀਆ, 29 ਨਵੰਬਰ (ਸ.ਬ.) ਜਵਾਲਾਮੁਖੀ ਵਿੱਚੋਂ ਨਿਕਲਣ ਵਾਲੀ ਸਵਾਹ ਕਾਰਨ ਲਗਾਤਾਰ ਤੀਸਰੇ ਦਿਨ ਵੀ ਬਾਲੀ ਹਵਾਈਅੱਡਾ ਬੰਦ ਰਹੇਗਾ| ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਇਸ ਸਵਾਹ ਨਾਲ ਜਹਾਜ਼ਾਂ ਨੂੰ ਖਤਰਾ ਹੈ| ਹਵਾਈ ਅੱਡੇ ਦੇ ਬੁਲਾਰੇ ਐਰੀ ਅਹਿਸਾਨੋਰੋਹਿਮ ਨੇ ਏ.ਐਫ.ਪੀ. ਨੂੰ ਦੱਸਿਆ ਬਾਲੀ ਦਾ ਨਗੁਰਾਹ ਰਾਇ ਹਵਾਈ ਅੱਡਾ ਘੱਟ ਤੋਂ ਘੱਟ ਅੱਜ ਸਵੇਰ ਤਕ ਬੰਦ ਰਹੇਗਾ| ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਮਾਊਂਟ ਆਗੁੰਗ ਕਦੇ ਵੀ ਫੱਟ ਸਕਦਾ ਹੈ, ਇਸ ਦੇ ਮੱਦੇਨਜ਼ਰ ਮੁੱਖ ਹਵਾਈਅੱਡਾ ਸੋਮਵਾਰ ਤੋਂ ਬੰਦ ਹੈ| ਪਿਛਲੇ ਹਫਤੇ ਤੋਂ ਜਵਾਲਾਮੁਖੀ ਨਾਲ ਵੱਡੇ ਪੈਮਾਨੇ ਤੇ ਭਿਆਨਕ ਧੂੰਆਂ ਅਤੇ ਸਵਾਹ ਨਿਕਲ ਰਹੀ ਹੈ| ਇਸ ਕਾਰਨ ਸੈਂਕੜੇ ਜਹਾਜ਼ਾਂ ਨੂੰ ਜ਼ਮੀਨ ਤੇ ਉਤਰਨਾ ਪਿਆ ਅਤੇ ਲਗਭਗ 1,20,000 ਸੈਲਾਨੀ ਵੀ ਉਥੇ ਫਸੇ ਹੋਏ ਹਨ| ਸਵਾਹ ਜਹਾਜ਼ਾਂ ਲਈ ਖਤਰਾ ਹੈ ਕਿਉਂਕਿ ਇਸ ਨਾਲ ਰਨਵੇਅ ਤਿਲਕਵੇਂ ਹੋ ਜਾਂਦੇ ਹਨ ਅਤੇ ਸਵਾਹ ਇੰਜਣਾਂ ਵਿੱਚ ਜਮ੍ਹਾਂ ਹੋ ਸਕਦੀ ਹੈ| ਜ਼ਿਕਰਯੋਗ ਹੈ ਕਿ ਜਵਾਲਾਮੁਖੀ ਪਹਿਲੀ ਵਾਰ ਸਾਲ 1963 ਵਿੱਚ ਫਟਿਆ ਸੀ ਅਤੇ ਉਸ ਸਮੇਂ 1600 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *