ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਵਿਖੇ ਛੇਵੀਂ ਜਮਾਤ ਲਈ ਦਾਖਲਾ ਟੈਸਟ ਲਈ 25 ਨਵੰਬਰ ਤੱਕ ਆਨਲਾਈਨ ਭਰੇ ਜਾਣਗੇ ਫਾਰਮ

ਐਸ.ਏ.ਐਸ.ਨਗਰ, 3 ਅਕਤੂਬਰ (ਸ.ਬ.) ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਜ਼ਿਲ੍ਹਾ ਐਸ.ਏ.ਐਸ.ਨਗਰ ਲਈ ਸਾਲ 2018-19 ਲਈ ਛੇਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਦਾਖਲਾ ਟੈਸਟ 25 ਨਵੰਬਰ 2017 ਤੱਕ ਦਾਖਲਾ ਫਾਰਮ ਆਨ ਲਾਇਨ ਭਰੇ ਜਾ ਸਕਦੇ ਹਨ| ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਅਭਾ ਗੁਪਤਾ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਸਮਿਤੀ ਦੇ ਨੋਟੀਫਿਕੇਸ਼ਨ ਅਨੁਸਾਰ 2017-18 ਸੈਸ਼ਨ ਦੌਰਾਨ ਪੰਜਵੀਂ ਜਮਾਤ ਵਿੱਚ ਦਾਖਲ ਬੱਚੇ ਇਹ ਦਾਖਲਾ ਟੈਸਟ ਭਰ ਸਕਦੇ ਹਨ|

Leave a Reply

Your email address will not be published. Required fields are marked *