ਜਵੈਲਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਐਸ. ਏ. ਐਸ ਨਗਰ, 13 ਅਗਸਤ (ਸ.ਬ.) ਮੁਹਾਲੀ ਵਿਖੇ ਅੱਜ ਜਵੈਲਰ ਐਸੋਸੀਏਸ਼ਨ ਵੱਲੋਂ ਸੋਹਾਣਾ ਦੇ ਸੁਨਿਆਰਿਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਪਾਰਸ, ਚੇਅਰਮੈਨ ਸ੍ਰੀ. ਪਰਮਜੀਤ ਸਿੰਘ, ਜਨਰਲ ਸਕੱਤਰ ਰਾਜੀਵ ਕੁਮਾਰ ਅਤੇ ਬਲਵਿੰਦਰ ਕੁਮਾਰ ਮੁਹਾਲੀ ਜਵੈਲਰ ਐਸੋਸੀਏਸ਼ਨ ਵੱਲੋਂ ਹਾਜਰ ਸਨ|
ਇਸ ਮੀਟਿੰਗ ਦਾ ਟੀਚਾ ਸੋਹਾਣਾ ਦੇ ਸੁਨਿਆਰਾਂ ਨੂੰ ਮੁਹਾਲੀ ਸੁਨਿਆਰ ਜੱਥੇਬੰਦੀ ਵਿੱਚ ਸ਼ਾਮਿਲ ਕਰਨਾ ਸੀ|
ਇਸ ਮੌਕੇ ਸੋਹਾਣੇ ਦੇ ਬੱਗਾ ਸੁਨਿਆਰ, ਵਰਮਾ ਸੁਨਿਆਰ, ਪ੍ਰਿੰਸ ਸੁਨਿਆਰ, ਪ੍ਰੀਤ ਸੁਨਿਆਰ, ਲਾਡੀ ਸੁਨਿਆਰ, ਨਿਊ ਪ੍ਰੀਤ ਸੁਨਿਆਰ ਅਤੇ ਨਿਊ ਬੱਗਾ ਸੁਨਿਆਰ ਮੀਟਿੰਗ ਵਿੱਚ ਹਾਜਰ ਸਨ|

Leave a Reply

Your email address will not be published. Required fields are marked *