ਜਸਕਰਨ ਸਿੰਘ ਨੂੰ ਭਾਜਪਾ ਯੁਵਾ ਮੋਰਚਾ ਦਾ ਜਿਲ੍ਹਾ ਮੀਤ ਪ੍ਰਧਾਨ ਬਣਾਇਆ

ਐਸ ਏ ਐਸ ਨਗਰ, 22 ਦਸੰਬਰ (ਸ.ਬ.) ਭਾਜਪਾ ਜਿਲਾ ਮੁਹਾਲੀ ਦੇ ਪ੍ਰਧਾਨ ਸੁਸੀਲ ਰਾਣਾ ਅਤੇ ਭਾਜਪਾ ਯੂਵਾ ਮੋਰਚਾ ਦੇ ਜਿਲਾ ਪ੍ਰਧਾਨ ਸ਼ਾਮਲਾਲ ਗੁੱਜਰ ਵਲੋ ਸੀਨੀਅਰ ਭਾਜਪਾ ਯੂਵਾ ਆਗੂ ਜਸਕਰਨ ਸਿੰਘ ਨੂੰ ਭਾਜਪਾ ਯੂਵਾ ਮੋਰਚਾ ਜਿਲਾ ਮੁਹਾਲੀ ਦਾ ਜਿਲਾ ਮੀਤ-ਪ੍ਰਧਾਨ ਥਾਪਿਆ ਗਿਆ| ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪੰਜਾਬ              ਇੰਨਫੋਟੇਕ ਦੇ ਵਾਇਸ ਚੇਅਰਮੈਨ ਖੁਸਵੰਤ ਰਾਏ ਗੀਗਾ ਅਤੇ ਭਾਜਪਾ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਵਲੋਂ ਵਲੋਂ ਸਾਝੇ ਤੌਰ ਤੇ ਜਸਕਰਨ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਨਵ ਨਿਯੁਕਤ ਜਿਲਾ ਉਪ ਪ੍ਰਧਾਨ ਜਸਕਰਨ ਸਿੰਘ ਨੇ ਹਾਜਰ ਭਾਜਪਾ ਆਗੂਆ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵਲੋ ਦਿੱਤੀ ਜਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ  ਨਾਲ ਨਿਭਾਉਣਗੇ|
ਇਸ ਮੌਕੇ ਕੌਸਲਰ ਬੌਬੀ ਕੰਬੋਜ, ਪ੍ਰਦੇਸ ਸੱਕਤਰ ਪੰਜਾਬ ਐਸ ਸੀ ਮੋਰਚਾ ਜਸਵੀਰ ਮੀਹਤਾ, ਮੰਡਲ ਪ੍ਰਧਾਨ ਮੁਹਾਲੀ-1 ਦਿਨੇਸ ਕੁਮਾਰ ਸਰਮਾ, ਜਿਲਾ ਸਹਿਕਾਰਤਾ ਸੈਲ ਦੇ ਸੰਯੋਜਕ ਰਘਵੀਰ ਸਿੰਘ ਮੋਦੀ ਆਦਿ ਮੌਜੂਦ ਸਨ|

Leave a Reply

Your email address will not be published. Required fields are marked *