ਜਸਟਿਨ ਟਰੂਡੋ ਨੇ ਵਿਦਿਆਰਥੀਆਂ ਨਾਲ ਖੇਡੀ ਬਾਸਕਟਬਾਲ

ਸਸਕੈਚਵਾਨ, 14 ਜਨਵਰੀ (ਸ.ਬ.) ਕੈਨੇਡਾ ਦੇ ਸਸਕੈਚਵਾਨ ਵਿਖੇ ਸਥਿਤ ਸਕੂਲ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਸਕਟਬਾਲ ਖੇਡੀ| ਇਸ ਸਕੂਲ ਵਿਖੇ ਬੀਤੇ ਸਾਲ ਗੋਲੀਬਾਰੀ ਦੀ ਘਟਨਾ ਵਾਪਰੀ ਸੀ| ਇਸ ਗੋਲੀਬਾਰੀ ਵਿੱਚ ਚਾਰ ਵਿਆਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਸੱਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ|
ਪ੍ਰਧਾਨ ਮੰਤਰੀ ਟਰੂਡੋ ਟੋਰਾਂਟੋ ਦੇ ਦੌਰੇ ਤੇ ਪੁੱਜੇ ਤਾਂ ਲਾ ਲੋਚੇ ਸਕੂਲ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਬਾਸਕਟਬਾਲ ਖੇਡਣ ਦਾ ਸੱਦਾ ਦੇ ਦਿੱਤਾ| ਫਿਰ ਕੀ ਸੀ ਟਰੂਡੋ ਦੇ ਅੰਦਰ ਦਾ ਖਿਡਾਰੀ ਵੀ ਜਾਗ ਪਿਆ ਅਤੇ ਉਨ੍ਹਾਂ ਨੇ ਆਪਣੀ ਬਾਸਕਟਬਾਲ ਦੀ   ਖੇਡ ਦਾ ਹੁਨਰ ਦਿਖਾ ਦਿੱਤਾ| ਇਸ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਨਾਲ ਕਾਫੀ ਮਜ਼ਾਕ ਕੀਤਾ| ਕੁਝ ਵਿਦਿਆਰਥੀਆਂ ਨੇ ਤਾਂ ਉਨ੍ਹਾਂ ਨੂੰ ਇਥੋਂ ਤੱਕ ਪੁੱਛ ਲਿਆ ਕਿ ਓਬਾਮਾ ਕਿਹੋ ਜਿਹੇ ਹਨ? ਇਸ ਸਵਾਲ ਦੇ ਜਵਾਬ ਵਿਚ ਟਰੂਡੋ ਨੇ ਕਿਹਾ ਕਿ ਉਹ ਕਾਫੀ ਸਮਝਦਾਰ ਵਿਅਕਤੀ ਹਨ|
ਜ਼ਿਕਰਯੋਗ ਹੈ ਕਿ ਟਰੂਡੋ ਕਰਾਸ ਕੰਟਰੀ ਟੂਰ ਕਰ ਰਹੇ ਹਨ| ਇਸ ਦੌਰਾਨ ਉਹ ਕੈਨੇਡਾ ਦੀਆਂ ਵੱਖ-ਵੱਖ ਥਾਵਾਂ ਵਿੱਚ ਜਾ ਕੇ ਟਾਊਨਹਾਲ ਕਰ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ| ਇਹ ਦੌਰਾ ਵੀ ਇਸੇ ਲੜੀ ਤਹਿਤ ਕੀਤਾ ਗਿਆ ਸੀ|

Leave a Reply

Your email address will not be published. Required fields are marked *