ਜਸਨੂਰ ਕੌਰ ਨੇ ਤੈਰਾਕੀ ਵਿੱਚ ਜਿੱਤੇ ਸੱਤ ਸੋਨ ਤਮਗੇ

ਐਸ ਏ ਐਸ ਨਗਰ, 31 ਜਨਵਰੀ (ਸ.ਬ.) ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਸਨੂਰ ਕੌਸ ਨੇ ਰਾਜ ਪੱਧਰੀ ਤੈਰਾਕੀ ਮੁਕਾਬਲਿਆਂ ਦੇ ਵੱਖ ਵੱਖ ਮੁਕਾਬਲਿਆਂ ਦੌਰਾਨ ਸੱਤ ਸੋਨ ਤਮਗੇ ਜਿੱਤ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ|
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਯੋਜਿਤ ਕੀਤੇ ਗਏ ਇਹਨਾਂ ਤੈਰਾਕੀ ਮੁਕਾਬਲਿਆਂ ਦੌਰਾਨ ਜਸਨੂਰ ਕੌਰ ਨੇ 100 ਮੀਟਰ ਬਟਰਫਲਾਈ, 50 ਮੀਟਰ ਫ੍ਰੀ ਸਟਾਈਲ, 100 ਮੀਟਰ ਫ੍ਰੀ ਸਟਾਈਲ, 200 ਮੀਟਰ ਫ੍ਰੀ ਸਟਾਈਲ, 50 ਮੀਟਰ ਬਟਰ ਫਲਾਈ ਵਿੱਚ ਸੋਨ ਤਮਗੇ ਹਾਸਿਲ ਕੀਤੇ ਹਨ ਅਤੇ ਇਸਦੇ ਨਾਲ ਨਾਲ 4 ਗੁਣਾ 100 ਮੀਟਰ ਰਿਲੇ ਅਤੇ 4 ਗੁਣਾ 100 ਮੀਟਰ ਮੈਡਲੇ ਰੇਸ ਵਿੱਚ ਵੀ ਸੋਨ ਤਮਗਾ ਹਾਸਿਲ ਕੀਤਾ ਹੈ|

Leave a Reply

Your email address will not be published. Required fields are marked *