ਜਸਪ੍ਰੀਤ ਸਿੰਘ ਗਿੱਲ ਵਲੋਂ ਚੋਣ ਪ੍ਰਚਾਰ ਤੇਜ

ਐਸ. ਏ. ਐਸ. ਨਗਰ, 27 ਜਨਵਰੀ (ਸ.ਬ.) ਵਾਰਡ ਨੰ: 6 ਤੋਂ ਕਾਂਗਰਸ ਪਾਰਟੀ ਦੇ ੳਮੀਦਵਾਰ ਅਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਗਿੱਲ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ ਕਰਦਿਆਂ ਵੋਟਰਾਂ ਦੇ ਘਰੋ ਘਰੀ ਜਾ ਕੇ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਹਨਾਂ ਵਲੋਂ ਵਾਰਡ ਵਿੱਚ ਪੈਂਦੀਆਂ ਫੇਜ਼ 5 ਦੀਆਂ 10 ਮਰਲਾ ਕੋਠੀਆਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ।

ਇਸ ਮੌਕੇ ਸ. ਜਸਪ੍ਰੀਤ ਗਿੱਲ ਨੇ ਕਿਹਾ ਕਿ ਉਹ ਵਿਕਾਸ ਦੇ ਮੁੱਦੇ ਤੇ ਚੋਣ ਲੜ ਰਹੇ ਹਨ ਅਤੇ ਉਹਨਾਂ ਨੂੰ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੈਬਿਨਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪਿਛਲੇ ਸਮੇਂ ਦੌਰਾਨ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਨੋਜ ਰੰਧਾਵਾ, ਰਮਨ, ਅੰਗਰੇਜ ਸਿੰਘ, ਅਪਨਜੋਤ ਵਿਰਕ, ਅਜੈ ਵੈਦ, ਗੁਰਸ਼ਰਨ ਸਿੰਘ, ਨਵਨੀਤ ਤੋਖੀ, ਆਸ਼ੂ ਸ਼ਰਮਾ, ਸਤੀਸ਼ ਸ਼ਾਰਦਾ, ਅਮਰਿੰਦਰ ਸਿੰਘ, ਗਿੰਨੀ ਸਿੰਘ, ਕਮਲਦੀਪ ਸਿੰਘ, ਸੁਨੀਲ ਸ਼ਰਮਾ, ਕਰਨ ਸਿੱਧੂ, ਆਦਿਤਿਆ ਗੁਪਤਾ, ਦੀਪਕਰਨ ਸਿੰਘ, ਉੱਤਮ ਵਧਾਵਨ ਅਤੇ ਹੋਰ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *