ਜਸਪ੍ਰੀਤ ਸਿੰਘ ਗਿੱਲ ਵੱਲੋਂ ਚੋਣ ਪ੍ਰਚਾਰ ਸ਼ੁਰੂ

ਐਸ. ਏ. ਐਸ. ਨਗਰ, 25 ਜਨਵਰੀ (ਸ.ਬ.) ਵਾਰਡ ਨੰ: 6 ਤੋਂ ਕਾਂਗਰਸ ਪਾਰਟੀ ਦੇ ੳਮੀਦਵਾਰ ਅਤੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਗਿੱਲ ਵੱਲੋਂ ਗੁਰਦੁਆਰਾ ਸ੍ਰੀ ਸਾਚਾ ਧਨ ਫੇਜ਼ 3 ਬੀ 1 ਵਿਖੇ ਅਰਦਾਸ ਕਰਨ ਉਪਰੰਤ ਆਪਣਾ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਫੇਜ਼ 3 ਬੀ 2 ਵਿੱਚ ਕੋਠੀ ਨੰ 940 ਵਿੱਚ ਆਪਣਾ ਚੋਣ ਦਫਤਰ ਵੀ ਖੋਲ੍ਹ ਦਿੱਤਾ ਗਿਆ ਹੈ।

ਇਸ ਮੌਕੇ ਸ. ਜਸਪ੍ਰੀਤ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ ਦੇ ਵਸਨੀਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੀ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ ਅਤੇ ਉਹ ਵਿਕਾਸ ਦੇ ਨਾਮ ਤੇ ਹੀ ਵੋਟਾਂ ਮੰਗ ਰਹੇ ਹਨ।

ਇਸ ਮੌਕੇ ਸਾਬਕਾ ਕੌਂਸਲਰ ਸ੍ਰੀਮਤੀ ਤਰਨਜੀਤ ਕੌਰ ਗਿੱਲ ਅਤੇ ਸ. ਕੁਲਜੀਤ ਸਿੰਘ ਬੇਦੀ, ਅਮਨਦੀਪ ਸਿੰਘ, ਆਦਿਤਿਆ ਗੁਪਤਾ, ਜਸਕਰਨ ਸਿੰਘ, ਸਤੀਸ਼ ਸ਼ਾਰਦਾ, ਨਵਨੀਤ ਤੋਖੀ, ਅਜੀਤ ਪਾਲ ਸਿੰਘ, ਅਰਨਵ ਕਟਾਰੀਆ, ਆਸ਼ੂ ਸ਼ਰਮਾ, ਅਸ਼ਵਨੀ, ਅਮਰਿੰਦਰ ਸਿੰਘ ਗਿੱਲ, ਸਰਬਜੀਤ ਸਿੰਘ, ਚੰਚਲ ਗਰੇਵਾਲ, ਚਰਨਜੀਤ ਸਿੰਘ, ਗੁਰਪਿੰਦਰ ਸਿੰਘ, ਅਰਸ਼ਦੀਪ ਕੰਗ, ਕਮਲਪ੍ਰੀਤ ਸਿੰਘ ਅਤੇ ਹੋਰ ਸ਼ਾਮਿਲ ਸਨ।

Leave a Reply

Your email address will not be published. Required fields are marked *