ਜਹਾਜ ਦੀ ਐਮਰਜੈਂਸੀ ਲੈਂਡਿੰਗ ਹੋਈ

ਸਿਡਨੀ, 1 ਜੂਨ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਤੋਂ ਮਲੇਸ਼ੀਆ ਦੀ ਰਾਜਧਾਨੀ ਕੁਆਲੰਲਪੁਰ ਜਾ ਰਹੇ ਮਲੇਸ਼ੀਆ ਏਅਰਲਾਈਨ ਨੂੰ ਉਡਾਣ ਭਰਨ ਦੇ ਕੁੱਝ ਦੇਰ ਮਗਰੋਂ ਹੀ ਵਾਪਸ ਮੈਲਬੌਰਨ ਹਵਾਈ ਅੱਡੇ ਤੇ ਉਤਾਰਨਾ ਪਿਆ|
ਇਸ ਦਾ ਕਾਰਨ ਸੀ ਇਕ ਵਿਅਕਤੀ ਜੋ ਜ਼ਬਰਦਸਤੀ ਜਹਾਜ਼ ਦੇ ਕਾਕਪੀਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੇ ਬੰਬ ਦੀ ਧਮਕੀ ਵੀ ਦਿੱਤੀ ਸੀ| ਇਕ ਵਿਅਕਤੀ ਨੇ ਦੱਸਿਆ ਕਿ ਉਡਾਣ ਭਰਨ ਦੇ 30 ਮਿੰਟਾਂ ਮਗਰੋਂ ਹੀ ਇਸ ਵਿਅਕਤੀ ਨੇ ਮਹਿਲਾ ਕਰਮਚਾਰੀ ਤੇ ਹਮਲਾ ਕਰ ਦਿੱਤਾ ਅਤੇ ਉਸ ਨੇ ਲੋਕਾਂ ਦੀ ਮਦਦ ਮੰਗੀ| ਉਂਝ ਇੱਥੇ ਕੋਈ ਨੁਕਸਾਨ ਨਹੀਂ ਹੋਇਆ| ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੱਲ ਜਹਾਜ਼ ਐÎਮ.ਐਚ-128 ਵਿੱਚ ਕੁੱਝ ਯਾਤਰੀਆਂ ਅਤੇ ਜਹਾਜ਼ ਕਰਮਚਾਰੀਆਂ ਨੇ ਜਹਾਜ਼ ਦੇ ਥੱਲੇ ਉਤਰਨ ਤਕ ਇਕ ਵਿਅਕਤੀ ਨੂੰ ਜਹਾਜ਼ ਦੀ ਸੀਟ ਬੈਲਟ ਨਾਲ ਬੰਨ੍ਹ ਕੇ ਸੀਟ ਤੇ ਬੈਠਾ ਕੇ ਰੱਖਿਆ| ਮਲੇਸ਼ੀਆ ਏਅਰਲਾਈਨ ਨੇ ਬਾਅਦ ਵਿੱਚ ਦੱਸਿਆ ਕਿ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋ ਗਈ ਅਤੇ ਉਸ ਵਿਅਕਤੀ ਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਹੈ|
ਪੁਲੀਸ ਨੇ ਦੱਸਿਆ ਕਿ ਇਹ ਮਾਮਲਾ ਅੱਤਵਾਦ ਨਾਲ ਜੁੜਿਆ ਨਹੀਂ ਹੈ ਅਤੇ ਇਹ ਲਗਭਗ 25 ਸਾਲਾ  ਆਸਟ੍ਰੇਲੀਅਨ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ|
ਉਥੇ ਆਸਟ੍ਰੇਲੀਆ ਫੈਡਰਲ ਪੁਲੀਸ ਦੇ ਇਕ ਅਧਿਕਾਰੀ ਮਾਈਕਲ ਗੋਡੇ ਨੇ  ਦੱਸਿਆ ਕਿ ਇਹ ਅੱਤਵਾਦ ਤੋਂ ਇਕ ਵੱਖਰਾ ਮਾਮਲਾ ਹੈ ਅਤੇ ਹੁਣ ਤਕ ਦੀ ਜਾਂਚ ਮੁਤਾਬਕ ਵਿਅਕਤੀ ਮਾਨਸਿਕ ਰੂਪ ਤੋਂ ਬਿਮਾਰ ਹੈ|
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਕਾਰਨ ਮੈਲਬੌਰਨ ਦੇ ਟੁੱਲਾਮੇਰਿਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਕੁੱਝ ਦੇਰ ਮਗਰੋਂ ਇਸ ਨੂੰ ਦੋਬਾਰਾ ਖੋਲ੍ਹ ਦਿੱਤਾ ਗਿਆ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2014 ਵਿੱਚ ਮਲੇਸ਼ੀਆ ਏਅਰਲਾਈਨ ਦਾ ਜਹਾਜ਼ ਐਮ.ਐਚ 370 ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਅਤੇ ਜਹਾਜ਼ ਵਿੱਚ ਸਵਾਰ 239 ਲੋਕ ਲਾਪਤਾ ਹੋ ਗਏ ਸਨ|

Leave a Reply

Your email address will not be published. Required fields are marked *