ਜਹਾਜ ਵਿੱਚ ਲੈਪਟਾਪ ਲਿਆਉਣ ਤੇ ਲੱਗੀ ਪਾਬੰਦੀ ਹਟਾਈ

ਕੁਵੈਤ, 10 ਜੁਲਾਈ (ਸ.ਬ.) ਕੁਵੈਤ ਏਅਰਵੇਜ਼ ਨੇ ਕਿਹਾ ਹੈ ਕਿ ਵਾਸ਼ਿੰਗਟਨ ਨੇ ਵਿਮਾਨਨ ਕੰਪਨੀ ਦੀ ਅਮਰੀਕਾ ਜਾਣ ਵਾਲੀਆਂ ਉਡਾਨਾਂ ਵਿਚ ਲੈਪਟਾਪ ਅਤੇ ਟੈਬਲੇਟ ਲੈ ਜਾਣ ਉਤੇ ਲੱਗੀ ਪਾਬੰਦੀ ਹਟਾ ਲਈ ਹੈ| ਅਮੀਰਾਤ ਦੀ ਪ੍ਰਮੁੱਖ ਵਿਮਾਨਨ ਕੰਪਨੀ ਨੇ ਕਲ ਸੋਸ਼ਲ ਮੀਡੀਆ ਟਵਿੱਟਰ ਉਤੇ ਲਿਖਿਆ ਹੁਣ ਕੁਵੈਤ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਨਿਊਯਾਰਕ ਉਡਾਨ ਭਰਨ ਵਾਲੇ ਸਾਡੇ ਯਾਤਰੀ ਆਪਣੇ ਸਾਰੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰ ਸਕਣਗੇ|
ਵਰਨਣਯੋਗ ਹੈ ਕਿ ਅਮਰੀਕਾ ਨੇ ਪੱਛਮੀ ਏਸ਼ੀਆ, ਉਤਰੀ ਅਮਰੀਕਾ ਅਤੇ ਤੁਰਕੀ ਦੇ 10 ਹਵਾਈ ਅੱਡਿਆਂ ਤੋਂ ਸਿੱਧੇ ਅਮਰੀਕਾ ਆਉਣ ਵਾਲੇ ਜਹਾਜ਼ਾਂ ਵਿਚ ਮੋਬਾਈਲ ਫੋਨ ਨੂੰ ਛੱਡ ਕੇ ਸਾਰੇ ਇਲੈਕਟ੍ਰਾਨਿਕ ਸਾਮਾਨ ਲਿਆਉਣ ਉਤੇ ਮਾਰਚ ਵਿਚ ਪਾਬੰਦੀ ਲਗਾ ਦਿੱਤੀ ਸੀ| ਇਹ ਰੋਕ ਇਨ੍ਹਾਂ ਖੁਫੀਆ ਰਿਪੋਰਟਾਂ ਦੇ ਬਾਅਦ ਲਗਾਈ ਗਈ ਸੀ ਕਿ ਇਸਲਾਮਿਕ ਸਟੇਟ ਦੇ ਜਿਹਾਦੀ ਅਜਿਹੇ ਬੰਬ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਉਪਕਰਨਾਂ ਵਿਚ ਲੁਕੋ ਕੇ ਰੱਖਿਆ ਜਾ ਸਕਦਾ ਹੈ|

Leave a Reply

Your email address will not be published. Required fields are marked *