ਜਹਾਜ ਵਿੱਚ ਲੜੇ ਪਤੀ-ਪਤਨੀ ਕਾਰਨ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਲੰਡਨ, 16 ਜਨਵਰੀ (ਸ.ਬ.) ਪਤੀ-ਪਤਨੀ ਦੇ ਰਿਸ਼ਤੇ ਵਿਚ ਜਿੱਥੇ ਪਿਆਰ ਹੁੰਦਾ ਹੈ, ਉੱਥੇ ਤਕਰਾਰ ਵੀ ਹੁੰਦੀ ਹੈ ਪਰ ਜਦੋਂ ਇਹ ਤਕਰਾਰ ਲੋਕਾਂ ਦੇ ਸਾਹਮਣੇ 30,000 ਫੁੱਟ ਦੀ ਉੱਚਾਈ ਤੇ ਉਡਦੇ ਜਹਾਜ਼ ਵਿਚ ਹੋਵੇ ਤਾਂ ਕੀ ਕਹੋਗੇ| ਅਜਿਹਾ ਨਜ਼ਾਰਾ      ਦੇਖਣ ਨੂੰ ਮਿਲਿਆ ਬੇਰੂਤ ਤੋਂ ਲੰਡਨ ਦੀ ਉਡਾਣ ਭਰਨ ਵਾਲੇ ਮਿਡਲ ਈਸਟ   ਏਅਰਲਾਈਨ ਦੇ ਜਹਾਜ਼ ਵਿਚ| 30,000 ਫੁੱਟ ਦੇ ਉਚਾਈ ਤੇ ਉਡ ਰਹੇ ਇਸ ਜਹਾਜ਼ ਵਿੱਚ ਅਚਾਨਕ ਇਕ ਬਜ਼ੁਰਗ ਜੋੜੇ ਦਾ ਝਗੜਾ ਹੋ ਗਿਆ| ਦੇਖਦੇ ਹੀ ਦੇਖਦੇ ਝਗੜਾ ਇੰਨਾ ਵਧ ਗਿਆ ਕਿ ਉਹ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ| ਇਸ ਦੌਰਾਨ ਲੋਕਾਂ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੁਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਵੀ ਕੁਟਾਪਾ ਚਾੜ੍ਹ ਦਿੱਤਾ| ਜਹਾਜ਼ ਦੇ ਚਾਲਕ ਦਲ ਦੇ ਲੋਕ ਪਤੀ-ਪਤਨੀ ਨੂੰ ਸ਼ਾਂਤ ਕਰਵਾਉਣ ਆਏ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਧੱਕਾ ਦੇ ਦਿੱਤਾ| ਬਜ਼ੁਰਗ ਵਿਅਕਤੀ ਏਅਰ ਹੋਸਟੇਜ਼ ਤੇ ਵੀ ਆਪਣਾ ਗੁੱਸਾ ਕੱਢਣ ਲੱਗਾ| ਹਾਲਾਤ ਇਹ ਬਣ ਗਏ ਕਿ ਜਹਾਜ਼ ਦੇ ਪਾਇਲਟ ਨੂੰ ਝਗੜੇ ਨੂੰ ਰੁਕਵਾਉਣ ਲਈ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ| ਇਸਤਾਂਬੁਲ ਹਵਾਈ ਅੱਡੇ ਤੇ ਜਹਾਜ਼ ਨੂੰ ਲੈਂਡ ਕਰਵਾ ਕੇ ਸੁਰੱਖਿਆ ਗਾਰਡਾਂ ਨੇ ਬਜ਼ੁਰਗ ਨੂੰ ਜ਼ਬਰਦਸਤੀ ਜਹਾਜ਼ ਵਿੱਚੋਂ ਉਤਾਰਿਆ|

Leave a Reply

Your email address will not be published. Required fields are marked *