ਜਹਾਜ਼ਰਾਣੀ ਲਈ ਲਾਹੇਵੰਦ ਬਾਇਓਫਿਊਲ

ਜੈਵ ਇੰਧਨ ਨਾਲ ਜਹਾਜ਼ ਉਡਾ ਕੇ ਭਾਰਤ ਨੇ ਆਪਣੇ ਦਮ ਤੇ ਫਿਊਲ ਤਕਨੀਕ ਵਿੱਚ ਨਵਾਂ ਕੀਰਤੀਮਾਨ ਰਚਿਆ ਹੈ| ਭਾਰਤ ਨੇ ਅਕਸਰ ਦਿਖਾਇਆ ਹੈ ਕਿ ਜਦੋਂ ਵੀ ਉਸਨੂੰ ਕਿਸੇ ਤਕਨੀਕ ਨੂੰ ਲੈ ਕੇ ਚੁਣੌਤੀ ਮਿਲੀ ਹੈ ਜਾਂ ਵਿਕਸਿਤ ਦੇਸ਼ਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ , ਤਾਂ ਉਸਨੇ ਅੱਗੇ ਵਧ ਕੇ ਟੈਕਨੋਲਾਜੀ ਵਿਕਸਿਤ ਕੀਤੀ ਹੈ| ਜਹਾਜ਼ ਇੰਧਨ ਬਾਰੇ ਵੀ ਅਜਿਹਾ ਹੀ ਹੋਇਆ ਹੈ| ਆਪਣੇ ਪੈਟਰੋਲੀਅਮ ਵਿਗਿਆਨੀਆਂ ਦੀ ਮਿਹਨਤ ਨਾਲ ਭਾਰਤ ਬਾਇਓ ਫਿਊਲ ਨਾਲ ਜਹਾਜ਼ ਉਡਾਣਾਂ ਵਾਲਾ ਪਹਿਲਾ ਵਿਕਾਸਸ਼ੀਲ ਦੇਸ਼ ਬਣ ਗਿਆ ਹੈ| ਏਸ਼ੀਆ ਵਿੱਚ ਚੀਨ ਅਤੇ ਜਾਪਾਨ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ| ਸਿਰਫ ਕਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਨੇ ਬਾਇਓ ਫਿਊਲ ਨਾਲ ਜਹਾਜ਼ ਉੜਾਇਆ ਹੈ| ਹੁਣ ਭਾਰਤ ਚੌਥਾ ਦੇਸ਼ ਬਣ ਗਿਆ ਹੈ| ਇਸ ਸਾਲ ਦੀ ਸ਼ੁਰੂਆਤ ਵਿੱਚ ਦੁਨੀਆ ਦੀ ਪਹਿਲੀ ਬਾਇਓਫਿਊਲ ਫਲਾਇਟ ਨੇ ਲਾਸ ਏਜੇਲਿਸ ਤੋਂ ਮੈਲਬਰਨ ਲਈ ਉੜਾਨ ਭਰੀ ਸੀ ਅਤੇ ਭਾਰਤ ਨੇ ਵੀ ਇਸ ਸਾਲ ਇਹ ਕਾਰਨਾਮਾ ਕਰ ਦਿਖਾਇਆ| ਜਦੋਂ 75 ਫੀਸਦੀ ਏਅਰ ਟਰਬਾਇਨ ਫਿਊਲ ਦੇ ਨਾਲ 25 ਫੀਸਦੀ ਬਾਇਓ ਫਿਊਲ ਦੀ ਮਾਤਰਾ ਨਾਲ ਦੇਹਰਾਦੂਨ ਤੋਂ ਨਵੀਂ ਦਿੱਲੀ ਲਈ ਸਪਾਈਸ ਜੈਟ ਦੇ 78 ਸੀਟਰ ਜਹਾਜ਼ ਦੀ 45 ਮਿੰਟ ਦੀ ਸਫਲ ਉੜਾਨ ਪੂਰੀ ਹੋਈ ਤਾਂ ਇਹ ਭਾਰਤੀ ਜਹਾਜਰਾਣੀ ਉਦਯੋਗ ਲਈ ਮਾਣ ਦਾ ਪਲ ਸੀ| ਜੈਵ ਇੰਧਨ ਨਾਲ ਜਹਾਜ਼ ਉਡਾਣਾਂ ਦੀ ਲਾਗਤ ਵਿੱਚ 20 ਫੀਸਦੀ ਦੀ ਕਮੀ ਆ ਸਕਦੀ ਹੈ| ਕੇਂਦਰ ਸਰਕਾਰ ਆਪਣੀ ਉੜਾਨ ਯੋਜਨਾ ਨਾਲ ਜਿਸ ਤਰ੍ਹਾਂ ਘਰੇਲੂ ਜਹਾਜਰਾਣੀ ਉਦਯੋਗ ਨੂੰ ਬੜਾਵਾ ਦੇ ਰਹੀ ਹੈ, ਉਸ ਵਿੱਚ ਸਸਤਾ ਇੰਧਨ ਮਦਦਗਾਰ ਸਾਬਤ ਹੋ ਸਕਦਾ ਹੈ| ਭਾਰਤ ਨੇ ਜਟਰੋਫਾ (ਰਤਨਜੋਤ) ਨਾਲ ਬਾਇਓਫਿਊਲ ਬਣਾਇਆ ਹੈ| 2012 ਵਿੱਚ ਇੰਡੀਅਨ ਇੰਸਟੀਚਿਊਟ ਆਫ ਪੈਟਰੋਲੀਅਮ (ਆਈਆਈਪੀ) ਨੇ ਕਨੇਡਾ ਦੀ ਮਦਦ ਨਾਲ ਕਨੇਡਾ ਵਿੱਚ ਹੀ ਬਾਇਓਫਿਊਲ ਨਾਲ ਉੜਾਨ ਦਾ ਸਫਲ ਪ੍ਰਯੋਗ ਕੀਤਾ ਸੀ ਪਰੰਤੂ ਇਸ ਵਾਰ ਭਾਰਤ ਨੇ ਆਪਣੇ ਦਮ ਤੇ ਸਫਲਤਾਪੂਰਵਕ ਪ੍ਰਯੋਗ ਪੂਰਾ ਕੀਤਾ| 2012 ਵਿੱਚ ਹੀ ਪੈਟਰੋਲੀਅਮ ਵਿਗਿਆਨੀ ਅਨਿਲ ਸਿੰਨਹਾ ਨੇ ਜਟਰੋਫਾ ਦੇ ਬੀਜ ਦੇ ਕੱਚੇ ਤੇਲ ਨਾਲ ਬਾਇਓਫਿਊਲ ਬਣਾਉਣ ਦੀ ਟੈਕਨੋਲਾਜੀ ਦਾ ਪੇਟੇਂਟ ਕਰਾਇਆ| ਜੈਵ ਇੰਧਨ ਨਾਲ ਉੜਾਨ ਪ੍ਰੀਖਣ ਲਈ ਪਹਿਲੇ ਕਿੰਗਫਿਸ਼ਰ ਨੇ ਰੂਚੀ ਵਿਖਾਈ ਸੀ ਪਰੰਤੂ ਆਪਣੇ ਘਾਟੇ ਦੀ ਵਜ੍ਹਾ ਨਾਲ ਉਹ ਪਿੱਛੇ ਹਟ ਗਈ| ਫਿਰ ਜੈਟ ਏਅਰਵੇਜ, ਏਅਰ ਇੰਡੀਆ ਅਤੇ ਇੰਡੀਗੋ ਨੇ ਦਿਲਚਸਪੀ ਦਿਖਾਈ , ਪਰੰਤੂ ਅਖੀਰ ਵਿੱਚ ਸਪਾਈਸ ਜੈਟ ਤਿਆਰ ਹੋਈ| ਏਅਰਲਾਇੰਸ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਨੇ ਟੀਚਾ ਰੱਖਿਆ ਹੈ ਕਿ ਜਹਾਜਰਾਣੀ ਇੰਡਸਟਰੀ ਤੋਂ ਪੈਦਾ ਹੋਣ ਵਾਲੇ ਕਾਰਬਨ ਨੂੰ 2050 ਤੱਕ 50 ਫ਼ੀਸਦੀ ਘੱਟ ਕੀਤਾ ਜਾਵੇ| ਕੁਲ ਕਾਰਬਨ ਡਾਈ ਆਕਸਾਈਡ ਏਮਿਸ਼ਨ ਵਿੱਚ ਏਅਰ ਟਰੈਵਲ ਦੀ ਭੂਮਿਕਾ 2.5 ਹੈ, ਜੋ ਅਗਲੇ 30 ਸਾਲ ਵਿੱਚ ਚਾਰ ਗੁਣਾ ਤੱਕ ਵੱਧ ਸਕਦੀ ਹੈ| ਬਾਇਓਫਿਊਲ ਦੇ ਇਸਤੇਮਾਲ ਨਾਲ ਏਵਿਏਸ਼ਨ ਖੇਤਰ ਵਿੱਚ ਉਤਸਰਜਿਤ ਹੋਣ ਵਾਲੇ ਕਾਰਬਨ ਨੂੰ 80 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ| ਬਾਇਓਫਿਊਲ ਜਟਰੋਫਾ, ਸਬਜੀ ਦੇ ਤੇਲਾਂ, ਰਿਸਾਇਕਲ ਗ੍ਰੀਸ, ਕਾਈ, ਜਾਨਵਰਾਂ ਦੇ ਫੈਟ ਆਦਿ ਤੋਂ ਬਣਦਾ ਹੈ| ਭਾਰਤ ਵਿੱਚ 400 ਕਿਸਮ ਦੇ ਬੀਜਾਂ ਨਾਲ ਬਾਇਓਫਿਊਲ ਬਣ ਸਕਦਾ ਹੈ| ਦੇਸ਼ ਆਪਣੇ ਜਿਆਦਾ ਤੋਂ ਜਿਆਦਾ ਬੰਜਰ ਜ਼ਮੀਨ ਦਾ ਇਸਤੇਮਾਲ ਕਰਕੇ ਜਟਰੋਫਾ ਦੀ ਖੇਤੀ ਕਰ ਸਕਦਾ ਹੈ| ਦੇਸ਼ ਵਿੱਚ 400 ਲੱਖ ਹੈਕਟੇਅਰ ਜ਼ਮੀਨ ਬੰਜਰ ਦੀ ਸ਼੍ਰੇਣੀ ਵਿੱਚ ਹੈ| ਜੈਵ ਇੰਧਨ ਦੇ ਜਿਆਦਾ ਤੋਂ ਜਿਆਦਾ ਇਸਤੇਮਾਲ ਨਾਲ ਕਿਸਾਨਾਂ ਦੀ ਕਮਾਈ ਵਧੇਗੀ ਅਤੇ ਇਸਦੇ ਆਯਾਤ ਤੇ ਨਿਰਭਰਤਾ ਘੱਟ ਹੋਵੇਗੀ| ਦੇਸ਼ ਵਿੱਚ ਬਾਇਓਫਿਊਲ ਦਾ ਆਯਾਤ ਤੇਜੀ ਨਾਲ ਵੱਧ ਰਿਹਾ ਹੈ| ਇਹ 2013 ਵਿੱਚ 38 ਕਰੋੜ ਲੀਟਰ ਤੋਂ 2017 ਵਿੱਚ 141 ਕਰੋੜ ਲੀਟਰ ਤੱਕ ਪਹੁੰਚ ਗਿਆ ਹੈ | ਇੰਧਨ ਵਿੱਚ ਬਾਇਓਫਿਊਲ ਅਤੇ ਏਥਨਾਲ ਦੇ ਜਿਆਦਾ ਪ੍ਰਯੋਗ ਨਾਲ ਕੱਚੇ ਤੇਲ ਉਤੇ ਵੀ ਭਾਰਤ ਦੀ ਨਿਰਭਰਤਾ ਘੱਟ ਹੋਵੇਗੀ| ਭਾਰਤ ਦਾ ਟੀਚਾ ਸਵੱਛ ਇੰਧਨ ਦੇ ਪ੍ਰਯੋਗ ਨੂੰ ਬੜਾਵਾ ਦੇਣਾ ਹੈ, ਜਿਸਦੇ ਨਾਲ ਪ੍ਰਦੂਸ਼ਣ ਕਾਬੂ ਹੋ ਸਕੇ| ਜੈਵ ਇੰਧਨ ਇਸ ਵਿੱਚ ਵੀ ਮਦਦਗਾਰ ਹੋਵੇਗਾ|
ਅਨਿਲ ਕੁਮਾਰ

Leave a Reply

Your email address will not be published. Required fields are marked *