ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ ਯਾਤਰੀ

ਬ੍ਰਿਸਬੇਨ, 27 ਅਪ੍ਰੈਲ (ਸ.ਬ.)  ਬ੍ਰਿਸਬੇਨ ਦੇ ਆਰਚਰਫੀਲਡ ਹਵਾਈ ਅੱਡੇ ਤੇ ਇੱਕ ਛੋਟੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ| ਜਹਾਜ਼ ਵਿੱਚ ਪਾਇਲਟ ਸਮੇਤ ਦੋ ਲੋਕ ਸਵਾਰ ਸਨ ਅਤੇ ਲੈਂਡਿੰਗ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਹੈ| ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਲੈਂਡਿੰਗ ਗੀਅਰ ਫੇਲ ਹੋ ਗਿਆ ਸੀ ਅਤੇ ਇਸ ਦੇ ਕਾਰਨ ਇਹ ਬ੍ਰਿਸਬੇਨ ਦੇ ਆਸਮਾਨ ਵਿੱਚ ਕਈ ਚੱਕਰ ਵੀ ਕੱਢਦਾ ਰਿਹਾ| ਜਹਾਜ਼ ਵਿੱਚ ਖ਼ਰਾਬੀ ਦੀ ਖ਼ਬਰ ਮਿਲਣ ਤੋਂ ਬਾਅਦ ਹਵਾਈ ਅੱਡੇ ਤੇ ਵੱਡੀ ਗਿਣਤੀ ਵਿੱਚ ਐਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਸਨ| ਜਦੋਂ ਜਹਾਜ਼ ਨੇ ਹਵਾਈ ਅੱਡੇ ਤੇ ਲੈਂਡਿੰਗ ਕੀਤੀ ਤਾਂ ਇਸ ਦਾ ਅਗਲਾ ਹਿੱਸਾ ਜ਼ਮੀਨ ਨਾਲ ਖਹਿ ਗਿਆ ਪਰ ਇਸ ਦੇ ਬਾਵਜੂਦ ਵੀ ਇਸ ਵਿੱਚ ਸਵਾਰ ਸਾਰੇ ਲੋਕ ਬਚ ਗਏ|

Leave a Reply

Your email address will not be published. Required fields are marked *