ਜਹਾਜ਼ ਦੀ ਸਿਰਫ ਇਕ ਟਿਕਟ ਤੇ ਪੂਰੇ ਸਾਲ ਮੁਫਤ ਵਿਚ ਵੀ.ਆਈ.ਪੀ. ਖਾਣਾ ਖਾਣ ਵਾਲਾ ਵਿਅਕਤੀ ਕਾਬੂ

ਬੀਜਿੰਗ, 21 ਜੁਲਾਈ (ਸ.ਬ.)  ਚੀਨ ਦਾ ਇਕ ਨੌਜਵਾਨ ਨੌਂਗ ਵਾਹ ਯਿਟ ਪੋਹ ਇਕ ਅਜਿਹਾ ਸ਼ਖਸ ਹੈ, ਜਿਸ ਨੇ ਇਕ ਸਾਲ ਤੱਕ ਪਹਿਲੀ ਸ਼੍ਰੇਣੀ ਦੇ ਹਵਾਈ ਅੱਡੇ ਦੀ ਬੈਠਕ ਵਿਚ ਮੁਫਤ ਖਾਣਾ ਖਾਧਾ| ਮਜ਼ੇਦਾਰ ਗੱਲ ਇਹ ਹੈ ਕਿ ਇਸ ਲਈ ਉਸ ਨੇ ਸਿਰਫ ਇਕ ਹੀ ਟਿਕਟ ਖਰੀਦੀ ਸੀ| ਹਾਲਾਂਕਿ ਬੁਰੀ ਖਬਰ ਇਹ ਹੈ ਕਿ ਉਸ ਦੀ ਇਹ ਚਲਾਕੀ ਜ਼ਿਆਦਾ ਦੇਰ ਤੱਕ ਨਹੀਂ ਚੱਲੀ| ਲੱਗਭਗ 300 ਦਿਨਾਂ ਤੋਂ ਬਾਅਦ ਉਸ ਨੂੰ ਸ਼ਾਨਕਸੀ ਦੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਫੜ ਲਿਆ|
ਉਸ ਨੇ ਪਹਿਲੀ ਸ਼੍ਰੇਣੀ ਦਾ ਇਕ ਟਿਕਟ ਖਰੀਦਿਆਂ ਅਤੇ ਪੂਰੇ ਸਾਲ ਵੀ. ਆਈ. ਪੀ ਹਵਾਈ ਅੱਡੇ ਦੀ ਬੈਠਕ ਵਿਚ ਮੁਫਤ ਵਿਚ ਖਾਣਾ ਖਾਧਾ ਅਤੇ ਡ੍ਰਿੰਕਸ ਪੀਤੀਆਂ| ਆਪਣੀ ਫਲਾਈਟ ਦੇ ਠੀਕ ਪਹਿਲਾਂ ਇਹ ਚਲਾਕ ਯਾਤਰੀ ਅਗਲੇ ਦਿਨ ਲਈ ਫਲਾਈਟ ਨੂੰ ਰੀ-ਸ਼ੈਡਿਊਲ ਕਰ ਦਿੰਦਾ ਸੀ| ਇਹ ਕੰਮ ਉਸ ਨੇ ਲਗਾਤਾਰ 300 ਦਿਨਾਂ ਤੱਕ ਕੀਤਾ| ਯਾਨੀ ਹਵਾਈ ਅੱਡੇ ਦੀ ਵੀ. ਆਈ. ਪੀ ਬੈਠਕ ਵਿਚ ਕਰੀਬ 300 ਦਿਨਾਂ ਤੱਕ ਬਹਿਤਰੀਨ ਖਾਣੇ ਦਾ ਮਜ਼ਾ ਲੈਂਦਾ ਰਿਹਾ|
ਇੰਨਾਂ ਹੀ ਨਹੀਂ ਜਦੋਂ ਉਸ ਦੀ ਟਿਕਟ ਦੀ ਮਿਆਦ ਖਤਮ ਹੋਣ ਦੇ ਕਰੀਬ ਆ ਗਈ ਤਾਂ ਉਸ ਨੇ ਟਿਕਟ ਰੱਦ ਕਰਵਾ ਕੇ ਰਿਫੰਡ ਵੀ ਲੈ ਲਿਆ ਸੀ|

Leave a Reply

Your email address will not be published. Required fields are marked *