ਜਹਾਜ਼ ਵਿੱਚੋਂ ਮਿਲੇ ‘ਮੇਡ ਇਨ ਚਾਈਨਾ’ ਦਾ ਲੇਬਲ ਲੱਗੇ 800 ਸਾਲ ਪੁਰਾਣੇ ਬਰਤਨ

ਜਕਾਰਤਾ, 18 ਮਈ (ਸ.ਬ.) ਸ਼ੋਧ ਕਰਤਾਵਾਂ ਨੂੰ ਅਧਿਐਨ ਦੌਰਾਨ 800 ਸਾਲ ਪੁਰਾਣੇ ‘ਮੇਡ ਇਨ ਚਾਈਨਾ’ ਦੇ ਲੇਬਲ ਲੱਗੇ ਮਿੱਟੀ ਦੇ ਬਰਤਨ ਮਿਲੇ ਹਨ| ਇਹ ਬਰਤਨ ਇਕ ਡੁੱਬੇ ਸਮੁੰਦਰੀ ਜਹਾਜ਼ ਦੇ ਮਲਬੇ ਵਿਚੋਂ ਮਿਲੇ ਹਨ| ਸ਼ੋਧ ਕਰਤਾਵਾਂ ਦਾ ਦਾਅਵਾ ਹੈ ਕਿ ਇਨ੍ਹਾਂ ਬਰਤਨਾਂ ਦੀ ਵਰਤੋਂ ਵਪਾਰ ਲਈ ਕੀਤੀ ਜਾਂਦੀ ਸੀ| ਸਦੀਆਂ ਪਹਿਲਾਂ ਇੰਡੋਨੇਸ਼ੀਆ ਦੇ ਸਮੁੰਦਰੀ ਤੱਟ ਤੇ ਜਾਵਾ ਸਾਗਰ ਵਿਚ ਇਕ ਜਹਾਜ਼ ਡੁੱਬ ਗਿਆ ਸੀ| ਹਾਦਸੇ ਵਿਚ ਜਹਾਜ਼ ਨਸ਼ਟ ਹੋ ਗਿਆ ਸੀ| ਸਾਲ 1980 ਦੇ ਬਾਅਦ ਦੇ ਸਾਲਾਂ ਤੋਂ ਪੁਰਾਤੱਤਵ ਵਿਗਿਆਨੀ ਇਸ ਜਹਾਜ਼ ਤੋਂ ਪ੍ਰਾਪਤ ਕਲਾਕ੍ਰਿਤੀਆਂ ਦਾ ਅਧਿਐਨ ਕਰ ਰਹੇ ਹਨ|
ਹਾਲ ਹੀ ਵਿਚ ਜਹਾਜ਼ ਵਿਚ ਮਿਲੇ ਬਰਤਨਾਂ ਦੇ ਇਕ ਟੁੱਕੜੇ ਤੇ ‘ਮੇਡ ਇਨ ਚਾਈਨਾ’ ਦਾ ਲੇਬਲ ਲੱਗਾ ਮਿਲਿਆ ਹੈ| ਮੰਨਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਇਹ ਬਰਤਨ ਜਹਾਜ਼ ਦੇ ਹੇਠਲੇ ਹਿੱਸੇ ਵਿਚ ਚਲੇ ਗਏ ਹੋਣਗੇ| ਇਸ ਕਾਰਨ ਇਹ ਕਾਫੀ ਸਮੇਂ ਤੱਕ ਸਮੁੰਦਰ ਵਿਚ ਰਹਿਣ ਦੇ ਬਾਵਜੂਦ ਸੁਰੱਖਿਅਤ ਰਹੇ| ਸ਼ੋਧ ਕਰਤਾ ਹੁਣ ਇਸ ਗੱਲ ਦਾ ਪਤਾ ਲਗਾਉਣ ਵਿਚ ਜੁਟੇ ਹਨ ਕਿ ਆਖਿਰ ਇਹ ਬਰਤਨ ਚੀਨ ਦੇ ਇਤਿਹਾਸ ਨਾਲ ਕਿਵੇਂ ਮੇਲ ਖਾਂਦੇ ਹਨ| ਇਕ ਪੁਰਾਤੱਤਵ ਵਿਗਿਆਨੀ ਲਿਸਾ ਨਿਜਿਯੋਲੇਕ ਨੇ ਦੱਸਿਆ ਕਿ ਸਾਲ 1990 ਦੇ ਦਹਾਕੇ ਵਿਚ ਸ਼ੁਰੂਆਤੀ ਜਾਂਚ ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਇਹ ਬਰਤਨ 13ਵੀਂ ਸਦੀ ਦੇ ਹੋ ਸਕਦੇ ਹਨ|

Leave a Reply

Your email address will not be published. Required fields are marked *