ਜਹਾਜ਼ ਵਿੱਚ ਮਹਿਲਾ ਯਾਤਰੀ ਨੇ ਕੀਤਾ ਹੰਗਾਮਾ, ਕਰਵਾਈ ਗਈ ਐਮਰਜੈਂਸੀ ਲੈਡਿੰਗ

ਸਿਡਨੀ, 8 ਜੂਨ (ਸ.ਬ.)ਆਸਟ੍ਰੇਲੀਆ ਵਿੱਚ ਮੈਲਬੌਰਨ ਤੋਂ ਪਰਥ ਜਾਣ ਵਾਲੀ ਫਲਾਈਟ 1 697 ਦੀ ਐਡੀਲੇਡ ਵਿਚ ਐਮਰਜੈਂਸੀ ਲੈਡਿੰਗ ਕਰਵਾਈ ਗਈ| ਅਸਲ ਵਿਚ ਫਲਾਈਟ ਵਿਚ ਸਵਾਰ ਇੱਕ ਮਹਿਲਾ ਯਾਤਰੀ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ| ਪ੍ਰਾਪਤ ਜਾਣਕਾਰੀ ਮੁਤਾਬਕ ਮਹਿਲਾ ਗੁੱਸੇ ਨਾਲ ਅੱਖਾਂ ਲਾਲ ਕਰਦੀ ਹੋਈ ‘ਮਰਨ ਦੀ ਧਮਕੀ’ ਦੇ ਰਹੀ ਸੀ| ਪੁਲੀਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਹਿਲਾ ਯਾਤਰੀ ਨੂੰ ਆਸਟ੍ਰੇਲੀਆਈ ਫੈਡਰਲ ਪੁਲੀਸ ਨੇ ਜ਼ਬਰਦਸਤੀ ਫਲਾਈਟ ਵਿਚੋਂ ਬਾਹਰ ਕੱਢਿਆ| ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ 1 697 ਮੈਲਬੌਰਨ ਤੋਂ 9:30 ਵਜੇ ਚੱਲੀ ਪਰ ਇਕ ਮਹਿਲਾ ਯਾਤਰੀ ਦੇ ਭੜਥੂ ਪਾਉਣ ਕਾਰਨ ਫਲਾਈਟ ਨੂੰ 1 ਵਜੇ ਐਡੀਲੇਡ ਵਿੱਚ ਉਤਾਰਿਆ ਗਿਆ| ਫਲਾਈਟ ਵਿਚ ਬੈਠੇ ਯਾਤਰੀਆਂ ਮੁਤਾਬਕ ਮਹਿਲਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਲੱਗ ਰਹੀ ਸੀ| ਉਹ ਲਗਾਤਾਰ ‘ਮਰਨ ਦੀਆਂ ਧਮਕੀਆਂ’ ਦੇ ਰਹੀ ਸੀ|

Leave a Reply

Your email address will not be published. Required fields are marked *