ਜਹਾਜ਼ ਵਿੱਚ ਯਾਤਰੀ ਦੀ ਮੌਤ ਹੋਣ ਕਾਰਨ ਐਮਰਜੈਂਸੀ ਲੈਡਿੰਗ ਕਾਰਵਾਈ

ਸਿਡਨੀ, 29 ਜੂਨ (ਸ.ਬ.) ਜਹਾਜ਼ ਵਿਚ ਇਕ ਯਾਤਰੀ ਦੀ ਮੌਤ ਹੋ ਜਾਣ ਕਾਰਨ ਕੰਤਾਸ ਫਲਾਈਟ ਦੀ ਐਡੀਲੇਡ ਵਿਚ ਐਮਰਜੈਂਸੀ ਲੈਡਿੰਗ ਕਰਵਾਈ ਗਈ| ਕੰਤਾਸ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਤੜਕਸਾਰ 3:50 ਤੇ ਰਵਾਨਾ ਹੋਈ ਫਲਾਈਟ ਲੰਡਨ ਤੋਂ ਸਿਡਨੀ ਤੱਕ ਸਿੰਗਾਪੁਰ ਹੁੰਦੀ ਹੋਈ ਜਾ ਰਹੀ ਸੀ| ਜਹਾਜ਼ ਵਿਚ ਸਵਾਰ ਅਚਾਨਕ ਇਕ ਮਹਿਲਾ ਯਾਤਰੀ ਨੂੰ ਮੈਡੀਕਲ ਮਦਦ ਦੀ ਲੋੜ ਪੈ ਗਈ| ਫਲਾਈਟ ਚਾਲਕ ਅਤੇ ਜਹਾਜ਼ ਵਿਚ ਯਾਤਰਾ ਕਰ ਰਹੇ ਇਕ ਡਾਕਟਰ ਨੇ ਮਹਿਲਾ ਯਾਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਨੂੰ ਬਚਾਇਆ ਨਹੀਂ ਜਾ ਸਕਿਆ| ਜਹਾਜ਼ ਨੂੰ 4:30 ਵਜੇ ਦੇ ਕਰੀਬ ਐਡੀਲੇਡ ਹਵਾਈ ਅੱਡੇ ਤੇ ਉਤਾਰਿਆ ਗਿਆ|
ਕੰਤਾਸ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਚਾਲਕ ਦਲ ਦੇ ਮੈਂਬਰ ਨੇ ਜਹਾਜ਼ ਵਿਚ ਮੌਜੂਦ ਡਾਕਟਰ ਨਾਲ ਮਿਲ ਕੇ ਮਹਿਲਾ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ| ਮਹਿਲਾ ਨੂੰ ਸੀ. ਪੀ. ਆਰ. ਦਿੱਤੀ ਗਈ| ਪਰ ਬਦਕਿਸਮਤੀ ਨਾਲ ਉਸ ਦੀ ਮੌਤ ਹੋ ਗਈ| ਸਾਡੀ ਹਮਦਰਦੀ ਮਹਿਲਾ ਦੇ ਪਰਿਵਾਰ ਨਾਲ ਹੈ| ਇਸ ਮਗਰੋਂ ਫਲਾਈਟ ਕਰੀਬ 6 ਵਜੇ ਸਿਡਨੀ ਲਈ ਰਵਾਨਾ ਹੋਈ ਅਤੇ ਆਪਣੇ ਤੈਅ ਸਮੇਂ ਤੋਂ ਕਰੀਬ ਦੋ ਘੰਟੇ ਲੇਟ ਪਹੁੰਚੀ| ਦੱਖਣੀ ਆਸਟ੍ਰੇਲਆਈ ਪੁਲੀਸ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀ ਇਸ ਮਾਮਲੇ ਸੰਬੰਧੀ ਇਕ ਰਿਪੋਰਟ ਤਿਆਰ ਕਰ ਰਹੇ ਹਨ| ਔਰਤ ਦੀ ਮੌਤ ਨੂੰ ਸ਼ੱਕੀ ਨਹੀਂ ਸਮਝਿਆ ਜਾ ਰਿਹਾ|

Leave a Reply

Your email address will not be published. Required fields are marked *