ਜਹਾਜ਼ ਹਾਦਸੇ ਵਿੱਚ ਇਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ

ਫਲੋਰੀਡਾ, 25 ਦਸੰਬਰ (ਸ.ਬ.) ਅਮਰੀਕਾ ਵਿਚ ਇਕ ਪਰਿਵਾਰ ਦੀ ਛੁੱਟੀਆਂ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਬਦਲ ਗਈਆਂ ਜਦੋਂ ਉਨ੍ਹਾਂ ਦਾ ਛੋਟਾ ਜਹਾਜ਼ ਫਲੋਰੀਡਾ ਵਿਚ ਹਾਦਸਾਗ੍ਰਸਤ ਹੋ ਗਿਆ| ਸਥਾਨਕ ਸ਼ੈਰਿਫ ਦਫਤਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ| ਪੋਲਕ ਕਾਊਂਟੀ ਸ਼ੈਰਿਫ ਨੇ ਕਿਹਾ ਕਿ ਹਾਦਸੇ ਵਿਚ 70 ਸਾਲਾ ਪਾਇਲਟ ਸ਼ੈਨਨ, ਉਨ੍ਹਾਂ ਦੀਆਂ ਦੋ ਧੀਆਂ, ਉਨ੍ਹਾਂ ਦੇ ਜੁਆਈ ਅਤੇ ਇਕ ਪਰਿਵਾਰਕ ਦੋਸਤ ਦੀ ਮੌਤ ਹੋ ਗਈ| ਸ਼ੈਰਿਫ ਗ੍ਰੇਡੀ ਜੱਜ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਦੁੱਖ ਭਰੀ ਘਟਨਾ ਹੈ ਪਰ ਇਹ ਹੋਰ ਵੀ ਦੁਖਦਾਇਕ ਹੈ ਕਿਉਂਕਿ ਇਹ ਘਟਨਾ ਕ੍ਰਿਸਮਸ ਦੀ ਬੀਤੀ ਸ਼ਾਮ ਨੂੰ ਹੋਈ ਹੈ| ਸ਼ੈਰਿਫ ਦਫਤਰ ਨੇ ਦੱਸਿਆ ਕਿ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋਣ ਤੋਂ ਬਾਅਦ ਜਹਾਜ਼ ਵਿਚ ਅੱਗ ਲੱਗ ਗਈ|

Leave a Reply

Your email address will not be published. Required fields are marked *