ਜਹਾਜ਼ ਹਾਦਸੇ ਵਿੱਚ ਭਾਰਤੀ-ਅਮਰੀਕੀ ਡਾਕਟਰ ਜੋੜੇ ਦੀ ਮੌਤ

ਹਿਊਸਟਨ, 12 ਜੁਲਾਈ (ਸ.ਬ.)  ਅਮਰੀਕਾ ਦੇ ਓਹੀਓ ਸੂਬੇ ਵਿੱਚ ਇਕ ਨਿੱਜੀ ਜਹਾਜ਼ ਦੇ ਦੁਰਘਟਨਾ ਦੇ ਸ਼ਿਕਾਰ ਹੋਣ ਨਾਲ ਭਾਰਤੀ ਮੂਲ ਦੇ ਇਕ ਮਨੋਵਿਗਿਆਨੀ ਜੋੜੇ ਦੀ ਮੌਤ ਹੋ ਗਈ| ਓਹੀਓ ਸਟੇਟ ਹਾਈਵੇਅ ਪੈਟਰੋਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਉਮਾਮਹੇਸ਼ਵਰ ਕਲਾਪਤਾਪੂ (63) ਅਤੇ ਉਨ੍ਹਾਂ ਦੀ ਪਤਨੀ ਸੀਤਾ-ਗੀਤਾ ਕਲਾਪਤਾਪੂ (61) ਦੀ ਦੁਰਘਟਨਾ ਦੌਰਾਨ  ਮੌਤ ਹੋ ਗਈ|
ਜਹਾਜ਼ ਪਾਈਪਰ ਆਰਕਰ ਪੀ.ਏ.-28 ਨੂੰ ਉਮਾਮਹੇਸ਼ਵਰ ਚਲਾ ਰਹੇ ਸਨ| ਅਧਿਕਾਰੀਆਂ ਨੇ ਦੱਸਿਆ ਕਿ ਇਹ ਦੁਰਘਟਨਾ ਬੇਲੇਰਲੀ ਤੋਂ 3 ਮੀਲ ਦੀ ਦੂਰੀ ਤੇ ਵਾਪਰੀ| ਜਹਾਜ ਦਾ ਮਲਬਾ ਵੀ ਬਰਾਮਦ ਹੋ ਗਿਆ|
ਅਜੇ ਤਕ ਜਹਾਜ਼ ਦੇ ਦੁਰਘਟਨਾ ਦੇ ਸ਼ਿਕਾਰ ਹੋਣ ਦਾ ਕਾਰਨ ਸਾਹਮਣੇ ਨਹੀਂ ਆਇਆ| ਇਸ ਦੀ ਜਾਂਚ      ਹੋ ਰਹੀ ਹੈ| ਜੋੜਾ ਮਨੋਵਿਗਿਆਨੀ ਸਨ ਤੇ ਉਹ ਰਾਜ ਕਲੀਨਕ ਦੇ ਮਾਲਕ ਸਨ| ਇਸ ਕਲੀਨਕ ਦੇ ਦਫਤਰ ਲੋਗਾਨਸਪੋਰਟ, ਇੰਡੀਅਨਾਪੋਲਿਸ, ਫੋਰਟ ਵੇਨਲਫਾਏਟ ਅਤੇ ਕੋਕਮੋ ਵਿੱਚ ਹਨ|

Leave a Reply

Your email address will not be published. Required fields are marked *