ਜਹਿਰਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਖਿਲਾਫ ਭਾਜਪਾ ਵਲੋਂ ਖਰੜ ਅਤੇ ਮੁਹੀਲੀ ਵਿੱਚ ਧਰਨਾ

ਜਹਿਰਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਖਿਲਾਫ ਭਾਜਪਾ ਵਲੋਂ ਖਰੜ ਅਤੇ ਮੁਹੀਲੀ ਵਿੱਚ ਧਰਨਾ
ਜਹਿਰੀਲੀ ਸ਼ਰਾਬ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ
ਐਸ ਏ ਐਸ ਨਗਰ/ਖਰੜ, 17 ਅਗਸਤ (ਆਰ ਪੀ ਵਾਲੀਆ, ਸ਼ਮਿੰਦਰ ਸਿੰਘ) ਭਾਜਪਾ ਦੀ ਸੂਬਾ ਇਕਾਈ ਵਲੋਂ ਜਹਿਰੀਲੀ ਸ਼ਰਾਬ ਕਾਂਡ ਅਤੇ ਡ੍ਰਗ ਮਾਫੀਆ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਵਿਧਾਨਸਭਾ ਹਲਕਿਆਂ ਵਿੱਚ ਰੋਸ ਪ੍ਰਦਰਸ਼ਨ ਦੇ ਪ੍ਰੋਗਰਾਮ ਦੇ ਤਹਿਤ ਭਾਜਪਾ ਵਲੋਂ ਮੁਹਾਲੀ ਅਤੇ ਖਰੜ ਸ਼ਹਿਰ ਵਿੱਚ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ             ਨਾਹਰੇਬਾਜੀ ਕੀਤੀ ਗਈ| 
ਮੁਹਾਲੀ ਵਿਖੇ ਭਾਜਪਾ ਦੀ ਜਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਮੁਹਾਲੀ ਦੇ ਦੋਵੇਂ ਮੰਡਲਾਂ ਦੇ ਆਗੂਆਂ ਅਤੇ ਵਰਕਰਾਂ ਵਲੋਂ ਫੇਜ਼ 7 – 8  ਦੇ ਚੌਕ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ| ਇਸ ਧਰਨੇ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਆਗੂ ਵੀ ਸ਼ਾਮਿਲ ਹੋਏ ਅਤੇ ਸਥਾਨਕ ਆਗੂਆਂ ਦਾ ਹੌਂਸਲਾ ਵਧਾਇਆ|
ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਸੁਭਾਸ਼ ਸ਼ਰਮਾ  ਨੇ ਮੌਜੂਦ ਵਰਕਰਾਂ ਨੂੰ ਸੰਬੋਧਨ  ਕਰਦਿਆਂ ਕਿਹਾ ਕਿ ਪੰਜਾਬ ਵਿੱਚ  ਜਹਿਰੀਲੀ ਸ਼ਰਾਬ ਪੀ ਕੇ 135 ਦੇ ਕਰੀਬ ਮੌਤਾਂ ਹੋਈਆਂ ਹਨ ਪਰੰਤੂ ਇਸਦੇ ਖਿਲਾਫ ਸਰਕਾਰ ਨੇ ਸ਼ਰਾਬ ਮਾਫੀਆ  ਦੇ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਅਤੇ ਇਸ ਧੰਧੇ ਵਿੱਚ ਸ਼ਾਮਿਲ ਲੋਕ ਖੁੱਲੇ  ਆਮ  ਘੁੰਮ ਰਹੇ ਹਨ|  ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਇਸ ਧੰਧੇ ਨੂੰ ਲੁਕਵੇਂ ਰੂਪ ਚਲਾਉਣ ਵਾਲਿਆਂ ਦਾ ਪਤਾ ਲਗਾ ਕੇ ਇਹਨਾਂ ਵੱਡੀਆਂ ਮੱਛੀਆਂ ਨੂੰ ਉਚਿਤ  ਸਜਾ ਦਿੱਤੀ ਜਾਵੇ|  ਉਹਨਾਂ ਮੰਗ ਕੀਤੀ ਕਿ ਸ਼ਰਾਬ ਕਾਂਡ ਦੌਰਾਨ ਮਰਨ ਵਾਲਿਆਂ  ਦੇ ਰਿਸ਼ਤੇਦਾਰਾਂ ਨੂੰ ਦਸ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਪਰਿਵਾਰ  ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ| 
ਇਸ ਮੌਕੇ ਸ਼੍ਰੀ ਅਰੁਣ ਸ਼ਰਮਾਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਮੁਖਮੰਤਰੀ ਨਿਵਾਸ ਉੱਤੇ ਧਰਨਾ ਦਿੱਤਾ ਜਾਵੇਗਾ|
ਇਸ ਮੌਕੇ ਤੇ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ, ਅਨਿਲ ਕੁਮਾਰ  ਗੁੱਡੂ, ਪ੍ਰਧਾਨ ਮੰਡਲ-1, ਮੰਡਲ ਪ੍ਰਧਾਨ-2 ਮਦਨ ਗੋਇਲ, ਭਾਜਪਾ ਆਗੂ ਰਮੇਸ਼ ਵਰਮਾ, ਦਿਨੇਸ਼ ਕੁਮਾਰ,  ਹੁਸ਼ਿਆਰ ਚੰਦ ਸਿੰਗਲਾ, ਮੁਕੇਸ਼ ਪੁਰੀ, ਸੰਪੂਰਣ ਸਿੰਘ,  ਬੀਰਪਾਲ ਨੇਗੀ, ਸਾਬਕਾ ਕੌਂਸਲਰ ਅਸ਼ੋਕ ਝਾ,  ਉਮਾਕਾਂਤ ਤਿਵਾਰੀ,  ਵਰਿੰਦਰ ਕੋਛੜ, ਜਤਿੰਦਰ ਗੋਇਲ, ਦਲੀਪ ਵਰਮਾ, ਸੁਖਮਿਦਰ ਗਿਲ, ਚੇਤਨ ਗਰੋਵਰ, ਟੀ ਆਰ ਪੁਰੀ, ਕਿਰਣ ਗੁਪਤਾ, ਕ੍ਰਿਸ਼ਣਾ ਕੰਗ, ਮਨਦੀਪ ਕੌਰ,  ਰੀਟਾ ਸਿੰਘ,  ਮੁੰਨੀ ਦੇਵੀ, ਰਾਗਨੀ ਦੇਵੀ, ਮਮਤਾ ਦੇਵੀ ਆਦਿ ਵਰਕਰ ਸ਼ਾਮਿਲ ਹੋਏ| 
ਇਸ ਦੌਰਾਨ ਹਲਕਾ ਖਰੜ ਵਿਖੇ ਭਾਜਪਾ ਦੇ ਤਿੰਨੇ ਮੰਡਲਾਂ ਵਲੋਂ ਜਹਿਰੀਲੀ ਸ਼ਰਾਬ ਕਾਂਡ ਖਿਲਾਫ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਭਾਜਪਾ ਮੁਹਾਲੀ ਨਰਿੰਦਰ ਰਾਣਾ ਦੀ ਅਗਵਾਈ ਵਿੱਚ ਬਾਂਸਾਂ ਵਾਲੀ ਚੂੰਗੀ ਖਰੜ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 120 ਤੋਂ ਵੱਧ ਮੌਤਾਂ ਲਈ ਕੈਪਟਨ ਸਰਕਾਰ ਜਿੰਮੇਵਾਰ ਹੈ| ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਸ਼ਰੇਆਮ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਹੁੰਦੀ ਹੈ ਪਰ ਸਰਕਾਰ ਅਤੇ ਅਧਿਕਾਰੀ ਅੱਖਾਂ ਬੰਦ ਕਰਕੇ ਸੁੱਤੇ ਪਏ ਹਨ| ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਹਾਸਿਲ ਕਰਨ ਲਈ ਝੂਠੀ ਸਹੂੰ ਚੁੱਕ ਕੇ ਪੰਜਾਬ ਦੇ ਲੋਕਾਂ ਨੂੰ 4 ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਹ ਲਾਰਾ ਹੀ ਸਾਬਤ ਹੋਇਆ ਹੈ|
ਉਨਾਂ ਮੰਗ ਕੀਤੀ ਕਿ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ ਵਿੱਚ ਸ਼ਾਮਿਲ ਕਾਂਗਰਸੀਆਂ ਅਤੇ ਵੱਡੇ ਮਗਰਮੱਛਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ| ਉਨਾਂ ਸ਼ਰਾਬ ਕਾਂਡ ਪੀੜਿਤ ਪਰਿਵਾਰਾਂ ਲਈ 25 ਲੱਖ ਮੁਆਵਜਾ ਅਤੇ ਮਾਮਲੇ ਦੀ ਸੀਬੀਆਈ ਜਾਂ ਹਾਈਕੋਰਟ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ|
ਇਸ ਮੌਕੇ ਭਾਜਪਾ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸੂਬਾ ਪ੍ਰਧਾਨ ਯੂਵਾ ਮੋਰਚਾ ਪੰਜਾਬ ਭਾਨੂੰ ਪ੍ਰਤਾਪ, ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੂਬਾ ਪ੍ਰਧਾਨ ਲੀਗਲ ਸੈਲ ਐਨ.ਕੇ. ਵਰਮਾ, ਸੂਬਾ ਮੀਤ ਪ੍ਰਧਾਨ ਕਿਸਾਨ ਮੋਰਚਾ ਜਗਦੀਪ ਜੱਗੀ ਔਜਲਾ, ਸੂਬਾ ਮੀਤ ਪ੍ਰਧਾਨ ਐਸ. ਸੀ. ਮੋਰਚਾ ਕੇਵਲ ਕ੍ਰਿਸ਼ਨ ਆਦੀਵਾਲ, ਸੂਬਾ ਦਫਤਰ ਸਹਿ-ਇੰਚਾਰਜ ਯੂਵਾ ਮੋਰਚਾ ਦੀਪਕ ਰਾਣਾ, ਸੂਬਾ ਲੀਗਲ ਇੰਚਾਰਜ ਭਾਜਯੂਮੋ ਸੁਰਿੰਦਰ ਬੱਬਲ, ਸੂਬਾ ਕਾਰਜਕਾਰਨੀ ਮੈਂਬਰ ਰਮੇਸ਼ ਵਰਮਾ ਤੋਂ ਇਲਾਵਾ ਮੰਡਲ ਪ੍ਰਧਾਨ ਖਰੜ ਪਵਨ ਮਨੋਚਾ, ਮੰਡਲ ਪ੍ਰਧਾਨ ਨਵਾਂਗਾਓ ਭੁਪਿੰਦਰ ਸਿੰਘ ਭੂਪੀ, ਮੰਡਲ ਪ੍ਰਧਾਨ ਕੁਰਾਲੀ ਪਵਨ ਪੰਮਾ, ਜਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ, ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਪ੍ਰੀਤਕੰਵਲ ਸਿੰਘ ਸੈਣੀ, ਜਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਸੀਪੀ ਪ੍ਰਕਾਸ਼,ਮੰਡਲ ਜਨਰਲ ਸਕੱਤਰ ਮਨੀਸ਼ ਭਾਰਦਵਾਜ, ਪ੍ਰਤੀਕ ਭੰਡਾਰੀ, ਸੁਰੇਸ਼ ਯਾਦਵ, ਰਾਜੇਸ਼ ਪਰਾਸ਼ਰ, ਅਸ਼ਵਨੀ ਕੁਮਾਰ ਬਿੱਟੂ, ਕੂਸ਼ ਰਾਣਾ, ਤਰੂਣ ਗੋਇਲ, ਐਡਵੋਕੇਟ ਨਿਕੂੰਜ ਧਵਨ, ਐਡਵੋਕੇਟ ਤਪਿਸ ਗੋਇਲ, ਰਜਿੰਦਰ ਸ਼ਰਮਾ, ਅਮਰਜੀਤ ਕੌਰ, ਕੁਲਜੀਤ ਕੌਰ ਅਤੇ ਕੁਲਵਿੰਦਰ ਕੌਰ ਹਾਜਿਰ ਸਨ|

Leave a Reply

Your email address will not be published. Required fields are marked *