ਜਹਿਰੀਲਾ ਪ੍ਰਸ਼ਾਦ ਖਾਣ ਨਾਲ 3 ਬੱਚਿਆਂ ਦੀ ਮੌਤ, 50 ਤੋਂ ਜ਼ਿਆਦਾ ਬਿਮਾਰ

ਮਹਾਰਾਸ਼ਟਰ, 19 ਜੂਨ (ਸ.ਬ.) ਮਹਾਰਾਸ਼ਟਰ ਦੇ ਰਾਇਗੜ੍ਹ ਦੇ ਮਹਿੜ ਵਿੱਚ ਭੰਡਾਰੇ ਦਾ ਪ੍ਰਸ਼ਾਦ ਖਾਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ50 ਤੋਂ ਜ਼ਿਆਦਾ ਵਿਅਕਤੀ ਬਿਮਾਰ ਹੋ ਗਏ| ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਪੁਲੀਸ ਨੇ ਸਥਾਨਕ ਵਿਅਕਤੀਆਂ ਦੀ ਮਦਦ ਨਾਲ ਬਿਮਾਰ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥ 25 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਪੁਲੀਸ ਨੇ ਭੰਡਾਰੇ ਵਿੱਚ ਪਾਏ ਗਏ ਪ੍ਰਸ਼ਾਦ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਵਿੱਚ ਜੁੱਟ ਗਈ ਹੈ|
ਜਾਣਕਾਰੀ ਮੁਤਾਬਕ ਰਾਇਗੜ੍ਹ ਦੇ ਮਹਿੜ ਵਿੱਚ ਅੱਜ ਸਵੇਰੇ ਪੂਜਾ ਦਾ ਪ੍ਰਸ਼ਾਦ ਵੰਡਿਆਂ ਜਾ ਰਹਾ ਸੀ| ਪ੍ਰਸ਼ਾਦ ਲੈਣ ਲਈ ਲੋਕਾਂ ਦੀ ਲੰਬੀ ਕਤਾਰ ਲੱਗੀ ਹੋਈ ਸੀ| ਇਸ ਦੌਰਾਨ ਅਚਾਨਕ ਪੂਜਾ ਦਾ ਪ੍ਰਸ਼ਾਦ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਲੱਗੀ| ਦੇਖਦੇ ਹੀ ਦੇਖਦੇ ਹਾਲਤ ਇੰਨੀ ਗੰਭੀਰ ਹੋ ਗਈ ਕਿ 3 ਬੱਚਿਆਂ ਦੀ ਮੌਤ ਹੋ ਗਈ, ਜਦਕਿ 50 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ|
ਜ਼ਿਕਰਯੋਗ ਹੈ ਕਿ ਹਾਲਤ ਗੰਭੀਰ ਦੇਖ ਕੇ ਬਿਮਾਰ ਲੋਕਾਂ ਨੂੰ ਤੁਰੰਤ ਹੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 25 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ| ਪ੍ਰਸ਼ਾਦ ਦੀ ਜਾਂਚ ਤੋਂ ਬਾਅਦ ਹੀ ਫੂਡ ਪਵਾਇਜ਼ਨਿੰਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ|

Leave a Reply

Your email address will not be published. Required fields are marked *