ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੇ ਚਿਲਡਰਨ ਹੋਮ ਕੇਅਰ ਵਿਖੇ ਬੱਚਿਆਂ ਨੂੰ ਮਾਸਕ , ਸੈਨੀਟਾਈਜ਼ਰ ਅਤੇ ਸਾਬਣ ਵੰਡੇ

ਐਸ.ਏ.ਐਸ. ਨਗਰ, 30 ਜੁਲਾਈ (ਸ.ਬ.) ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਲਗਾਤਾਰ ਲੋੜਵੰਦਾਂ ਨੂੰ ਮਾਸਕ, ਸੈਨੀਟਾਈਜ਼ਰ,ਸਾਬਣ,ਰਾਸ਼ਣ, ਚੱਪਲਾਂ ਅਤੇ ਦਵਾਈਆਂ ਆਦਿ ਵੰਡੀਆਂ ਜਾ ਰਹੀਆਂ ਹਨ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਸ੍ਰੀ ਕਮਲੇਸ਼ ਕੌਸ਼ਲ ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਨੇ ਦੱਸਿਆ ਕਿ ਬੀਤੀ ਸ਼ਾਮ ਉਹਨਾਂ ਦੀ ਸੰਸਥਾਂ ਵਲੋਂ ਚਿਲਡਰਨ ਹੋਮ ਕੇਅਰ, ਦੁਸਾਰਨਾ ਅਤੇ ਕੁਰਾਲੀ ਵਿਖੇ ਬੱਚਿਆਂ ਨੂੰ ਮਾਸਕ, ਸੈਨੀਟਾਈਜ਼ਰ, ਸਾਬਣ ਵੰਡੇ ਗਏ|
ਇਸ ਦੇ ਨਾਲ ਹੀ ਉਨ੍ਹਾਂ ਨੂੰ ਕੋਵਿਡ-19 ਤੋਂ ਬਚਣ ਲਈ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸਮਾਜਿਕ ਦੂਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋਂ ਡਰਨ ਲੋੜ ਨਹੀਂ ਹੈ| ਬੱਚਿਆਂ ਵਲੋਂ ਮਿਸ਼ਨ ਫਤਿਹ ਦੇ ਤਹਿਤ ‘ਭਾਗ ਕੋਰੋਨਾ’ ਦੇ ਨਾਹਰੇ ਵੀ ਲਗਾਏ ਗਏ| ਇਸ ਮੌਕੇ ਸਕੱਤਰ ਰੈਡ ਕਰਾਸ ਵਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਬੱਚਿਆ ਤੋਂ ਪੁਸਤਕਾਂ ਆਦਿ ਦੀ ਜਾਣਕਾਰੀ ਹਾਸਿਲ ਕੀਤੀ ਜੋ ਉਨ੍ਹਾਂ ਨੂੰ ਜਲਦੀ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ|

Leave a Reply

Your email address will not be published. Required fields are marked *