ਜ਼ਿਲ੍ਹਾ ਸਿਹਤ ਵਿਭਾਗ ਨੂੰ ਦਾਨ ਕੀਤਾ ਵਾਟਰ ਕੂਲਰ ਅਤੇ ਆਕਸੀਜਨ ਮਸ਼ੀਨ

ਐਸ ਏ ਐਸ ਨਗਰ,  7 ਅਕਤੂਬਰ  (ਸ.ਬ.) ਸਥਾਨਕ ਫੇਜ਼ 3 ਏ ਵਿੱਚ ਸਥਿਤ ਹੋਟਲ ਕਾਮਾ ਵਲੋਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ ਹੈ| ਹੋਟਲ ਦੇ               ਮੈਨੇਜਰ ਵਿਨੇ ਗੌਤਮ ਅਤੇ ਹੋਰ ਅਧਿਕਾਰੀਆਂ ਨੇ 150 ਲਿਟਰ ਦੀ ਸਮਰੱਥਾ ਵਾਲਾ ਵਾਟਰ ਕੂਲਰ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਸਪੁਰਦ ਕੀਤਾ|
ਇਸ ਮੌਕੇ ਸ੍ਰੀ ਵਿਨੇ ਗੌਤਮ ਨੇ ਕਿਹਾ ਕਿ ਸਿਵਲ ਸਰਜਨ ਦਫ਼ਤਰ ਵਿਖੇ ਅਪਣੇ ਕੰਮਾਂ-ਕਾਰਾਂ ਵਾਸਤੇ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਇਹ ਵਾਟਰ ਕੂਲਰ ਦਿੱਤਾ ਗਿਆ ਹੈ| ਉਨ੍ਹਾਂ ਦਸਿਆ ਕਿ ਹੋਟਲ ਦੇ ਡਾਇਰੈਕਟਰ ਸ੍ਰੀ ਇੰਦਰਦੀਪ ਸਿੰਘ ਦੀ ਪ੍ਰੇਰਨਾ ਸਦਕਾ ਹੋਟਲ ਦੇ ਮੁਲਾਜ਼ਮ ਰਾਜੇਸ਼ ਕੁਮਾਰ ਨੇ ਅਪਣੀ ਮਾਤਾ ਸ੍ਰੀਮਤੀ ਚੰਪਾ ਦੇਵੀ ਦੀ ਯਾਦ ਵਿਚ ਵਾਟਰ ਕੂਲਰ ਦਾਨ ਕੀਤਾ ਹੈ| ਇਸ ਤੋਂ ਇਲਾਵਾ ਉਨ੍ਹਾਂ ਨੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਈ ਇਕ ਆਕਸੀਜਨ ਕਨਸੈਂਟਰੇਟਰ ਮਸ਼ੀਨ ਵੀ ਦਾਨ ਵਜੋਂ ਦਿੱਤੀ ਹੈ|
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਹੋਟਲ ਕਾਮਾ ਦੇ ਪ੍ਰਬੰਧਕਾਂ ਨੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਲੋਕਾਂ ਦੀ ਸੇਵਾ ਹਿੱਤ ਅਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ| ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *