ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਖਰੀਦ ਦੇ ਇਵਜ ਵਿੱਚ 276 ਕਰੋੜ 37 ਲੱਖ ਰੁਪਏ ਕੀਤੇ ਜਾਰੀ : ਡਿਪਟੀ ਕਮਿਸ਼ਨਰ


ਐਸ.ਏ.ਐਸ ਨਗਰ, 26 ਅਕਤੂਬਰ (ਸ.ਬ.) ਜ਼ਿਲ੍ਹੇ ਵਿੱਚ ਹੁਣ ਤੱਕ ਖਰੀਦ ਕੀਤੇ ਝੋਨੇ ਦੀ ਅਦਾਇਗੀ ਯੋਗ ਰਕਮ 340 ਕਰੋੜ ਰੁਪਏ ਵਿੱਚੋਂ  ਕਿਸਾਨਾਂ ਨੂੰ 276 ਕਰੋੜ 37 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਨਗਰੇਨ ਵੱਲੋਂ 63 ਕਰੋੜ 61 ਲੱਖ ਰੁਪਏ, ਮਾਰਕਫੈੱਡ ਵੱਲੋਂ 107 ਕਰੋੜ 60 ਲੱਖ ਰੁਪਏ, ਪਨਸਪ ਵੱਲੋਂ 47 ਕਰੋੜ 73 ਲੱਖ ਰੁਪਏ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 38 ਕਰੋੜ 22 ਲੱਖ ਰੁਪਏ, ਐਫ.ਸੀ.ਆਈ ਵੱਲੋਂ 19 ਕਰੋੜ 21 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ|
ਉਹਨਾਂ ਦੱਸਿਆ ਕਿ ਖਰੀਦ             ਕੇਂਦਰਾਂ ਵਿੱਚ ਏਜੰਸੀਆਂ ਵੱਲੋਂ 01 ਲੱਖ 80 ਹਜ਼ਾਰ 350 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਆਮਦ 01 ਲੱਖ 80 ਹਜ਼ਾਰ 445 ਮੀਟਰਕ ਟਨ ਹੋਈ ਹੈ| ਖਰੀਦ ਕੀਤੇ ਝੋਨੇ ਵਿੱਚੋਂ 01 ਲੱਖ 58 ਹਜ਼ਾਰ 864 ਮੀਟਰਕ ਟਨ ਝੋਨੇ ਦੀ ਚੁਕਵਾਈ  ਕਰਵਾਈ ਗਈ ਹੈ| 
ਉਹਨਾਂ  ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 46 ਹਜ਼ਾਰ 289 ਮੀਟਰਕ ਟਨ, ਮਾਰਕਫੈੱਡ ਵੱਲੋਂ 64 ਹਜ਼ਾਰ 712 ਮੀਟਰਕ ਟਨ, ਪਨਸਪ ਵੱਲੋਂ 32 ਹਜ਼ਾਰ 972 ਮੀਟਰਕ ਟਨ,ਪੰਜਾਬ ਸਟੇਟ ਵੇਅਰ ਹਾਊਸ            ਕਾਰਪੋਰੇਸ਼ਨ ਵੱਲੋਂ 21 ਹਜ਼ਾਰ 773 ਮੀਟਰਕ ਟਨ, ਐਫ.ਸੀ.ਆਈ ਵੱਲੋਂ 14 ਹਜ਼ਾਰ 340 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 264 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ|
ਉਹਨਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਦੇ ਝੋਨੇ ਦੀ ਫਸਲ ਦਾ ਦਾਣਾ- ਦਾਣਾ ਖਰੀਦ ਕੀਤਾ ਜਾਵੇਗਾ|

Leave a Reply

Your email address will not be published. Required fields are marked *