ਜ਼ਿਲ੍ਹੇ ਵਿੱਚ 2 ਲੱਖ ਮੀਟਰਕ ਟਨ ਤੋਂ ਵੱਧ ਹੋਈ ਝੋਨੇ ਦੀ ਖਰੀਦ : ਡਿਪਟੀ ਕਮਿਸ਼ਨਰ


ਐਸ.ਏ.ਐਸ ਨਗਰ, 30 ਅਕਤੂਬਰ (ਸ.ਬ.)ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸਥਾਪਿਤ ਕੀਤੇ ਖਰੀਦ ਕੇਂਦਰਾਂ ਵਿੱਚ ਹੁਣ ਤੱਕ 2 ਲੱਖ 01 ਹਜ਼ਾਰ 60 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਖਰੀਦ                   ਕੇਂਦਰਾਂ ਵਿੱਚ ਹੁਣ ਤੱਕ 2 ਲੱਖ 1 ਹਜ਼ਾਰ 150 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ| ਖਰੀਦ ਕੀਤੇ ਝੋਨੇ ਵਿੱਚੋਂ 1 ਲੱਖ 85 ਹਜ਼ਾਰ 179 ਮੀਟਰਕ ਟਨ ਝੋਨੇ ਦੀ ਚੁਕਵਾਈ ਕਰਵਾਈ ਗਈ ਹੈ |
ਉਹਨਾਂ  ਦੱਸਿਆ ਕਿ ਹੁਣ ਤੱਕ ਖਰੀਦ ਕੀਤੇ ਝੋਨੇ ਦੀ ਅਦਾਇਗੀ ਯੋਗ ਰਕਮ 378 ਕਰੋੜ 78 ਲੱਖ ਰੁਪਏ ਬਣਦੀ ਹੈ ਜਿਸ ਵਿੱਚੋਂ  ਕਿਸਾਨਾਂ ਨੂੰ 337 ਕਰੋੜ 68 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ| ਝੋਨੇ ਦੀ ਖਰੀਦ ਸਬੰਧੀ ਏਜੰਸੀ ਵਾਰ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ  51 ਹਜ਼ਾਰ 528 ਮੀਟਰਕ ਟਨ, ਮਾਰਕਫੈੱਡ ਵੱਲੋਂ 71 ਹਜ਼ਾਰ 843 ਮੀਟਰਕ ਟਨ, ਪਨਸਪ ਵੱਲੋਂ 36 ਹਜ਼ਾਰ 135 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 24 ਹਜ਼ਾਰ 904 ਮੀਟਰਕ ਟਨ, ਐਫ.ਸੀ.ਆਈ ਵੱਲੋਂ 16 ਹਜ਼ਾਰ 219 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 431 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ|

Leave a Reply

Your email address will not be published. Required fields are marked *